ਆਖਿਰ ਮਿਲ ਹੀ ਗਿਆ 34 ਸਾਲ ਪਹਿਲਾਂ ਗਾਇਬ ਹੋਇਆ ਦੁਰਲੱਭ ਸੋਨੇ ਦਾ ਅੰਡਾ

Tuesday, Aug 08, 2017 - 10:27 AM (IST)

ਆਖਿਰ ਮਿਲ ਹੀ ਗਿਆ 34 ਸਾਲ ਪਹਿਲਾਂ ਗਾਇਬ ਹੋਇਆ ਦੁਰਲੱਭ ਸੋਨੇ ਦਾ ਅੰਡਾ

ਬ੍ਰਿਟੇਨ— ਸਾਲ 1983 ਵਿਚ ਗਾਇਬ ਹੋਇਆ ਵਿਸ਼ਵ ਦਾ ਦੁਰਲੱਭ ਸੋਨੇ ਦਾ 13ਵਾਂ ਅੰਡਾ ਮਿਲ ਗਿਆ ਹੈ । ਦਰਅਸਲ 34 ਸਾਲ ਪਹਿਲਾਂ ਕਥਿਤ ਤੌਰ ਉੱਤੇ ਇਸ ਅੰਡੇ ਨੂੰ ਜਿਸ ਜੋੜੇ ਨੇ ਗਾਇਬ ਕੀਤਾ ਸੀ । ਉਨ੍ਹਾਂ ਨੇ ਹੀ ਖੁਦ ਇਸ ਨੂੰ ਵੇਚ ਦਿੱਤਾ ਹੈ । ਸੂਤਰਾਂ ਅਨੁਸਾਰ ਸੋਨੇ ਦੇ ਇਸ ਦੁਰਲੱਭ ਅੰਡੇ ਨੂੰ ਕਰੀਬ 20 ਹਜ਼ਾਰ ਪਾਊਂਡ (16,64,440 ਰੁਪਏ) ਵਿਚ ਵੇਚਿਆ ਗਿਆ ਹੈ । 
ਜ਼ਿਕਰਯੋਗ ਹੈ ਕਿ 1983 ਵਿਚ ਇਸ ਸਜਾਵਟੀ ਅੰਡੇ ਨੂੰ ਇਕ ਪ੍ਰਦਰਸ਼ਨੀ ਦੌਰਾਨ ਗਾਇਬ ਕਰ ਲਿਆ ਗਿਆ ਸੀ । ਕਰੀਬ 250 ਗਰਾਮ ਦੇ ਇਸ ਅੰਡੇ ਨੂੰ ਲੱਭਣ ਲਈ ਪੂਰੇ ਬ੍ਰਿਟੇਨ ਵਿਚ ਹਜ਼ਾਰਾਂ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਪਰ ਸਰਕਾਰ ਅੰਡੇ ਨੂੰ ਲੈ ਕੇ ਕੋਈ ਜਾਣਕਾਰੀ ਹਾਸਲ ਨਹੀਂ ਕਰ ਸਕੀ । ਹਾਲਾਂਕਿ ਦੁਰਲੱਭ ਅੰਡਾ ਮਿਲ ਗਿਆ ਹੈ । ਉਥੇ ਹੀ ਇਸ ਅੰਡੇ ਦੇ ਮਿਲ ਜਾਣ ਉੱਤੇ ਇਸ ਦੇ ਮਾਲਿਕ ਨੇ ਖੁਸ਼ੀ ਜ਼ਾਹਰ ਕੀਤੀ ਹੈ । 
ਹਾਲਾਂਕਿ ਅੰਡੇ ਦੀ ਸੱਚਾਈ ਨੂੰ ਲੈ ਕੇ ਅਜੇ ਆਧਿਕਾਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ । ਕਿਹਾ ਜਾ ਰਿਹਾ ਹੈ ਕਿ ਅਜਿਹਾ ਵੀ ਹੋ ਸਕਦਾ ਹੈ ਕਿ ਇਹ ਗੁਆਚਾ ਹੋਇਆ ਦੁਰਲੱਭ ਅੰਡਾ ਨਾ ਹੋਵੇ । ਤੁਹਾਨੂੰ ਦੱਸ ਦਈਏ ਕਿ ਸਜਾਵਟੀ ਰੂਪ ਨਾਲ ਤਿਆਰ ਕੀਤਾ ਗਿਆ ਇਹ 13ਵਾਂ ਵੱਡਾ ਸੋਨੇ ਦਾ ਅੰਡਾ ਹੈ ਜਿਸ ਨੂੰ ਕੈਡਬਰੀ ਵੱਲੋਂ ਨਿਰਮਿਤ ਕੀਤਾ ਗਿਆ ਸੀ । ਅਸਲ ਵਿਚ ਇਨ੍ਹਾਂ ਅੰਡਿਆਂ ਨੂੰੰ ਕੰਪਨੀ ਦੇ ਛੋਟੇ ਵਪਾਰੀਆਂ ਨੂੰ ਸਨਮਾਨਿਤ ਕਰਨ ਲਈ ਨਿਰਮਿਤ ਕੀਤਾ ਗਿਆ ਸੀ । ਦੂਜੇ ਪਾਸੇ ਅੰਡਾ ਬਣਾਉਣ ਵਾਲੇ ਜੌਹਰੀ ਨੇ ਦੱਸਿਆ ਕਿ ਅੰਡੇ ਦੀ ਲੰਬਾਈ ਕਰੀਬ ਤਿੰਨ ਇੰਚ ਹੈ । ਜਿਸ ਦਾ ਭਾਰ 323.6 ਗਰਾਮ ਹੈ ।


Related News