ਟਿਊਨੀਸ਼ੀਆ ਦੇ ਤੱਟ ''ਤੇ ਕਿਸ਼ਤੀ ਪਲਟਣ ਕਾਰਨ 34 ਪ੍ਰਵਾਸੀ ਲਾਪਤਾ

Saturday, Mar 25, 2023 - 02:35 PM (IST)

ਟਿਊਨੀਸ਼ੀਆ ਦੇ ਤੱਟ ''ਤੇ ਕਿਸ਼ਤੀ ਪਲਟਣ ਕਾਰਨ 34 ਪ੍ਰਵਾਸੀ ਲਾਪਤਾ

ਟਿਊਨਿਸ (ਏਜੰਸੀ) : ਟਿਊਨੀਸ਼ੀਆ ਦੇ ਦੱਖਣ-ਪੂਰਬੀ ਤੱਟ 'ਤੇ ਇਕ ਕਿਸ਼ਤੀ ਪਲਟਣ ਕਾਰਨ 34 ਪ੍ਰਵਾਸੀ ਕਥਿਤ ਤੌਰ 'ਤੇ ਲਾਪਤਾ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਕ ਨਿਊਜ਼ ਏਜੰਸੀ ਨੇ ਸ਼ੁੱਕਰਵਾਰ ਨੂੰ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਉਪ-ਸਹਾਰਨ ਦੇਸ਼ਾਂ ਦੇ 38 ਪ੍ਰਵਾਸੀਆਂ ਨੂੰ ਲੈ ਕੇ ਇਹ ਕਿਸ਼ਤੀ ਵੀਰਵਾਰ ਨੂੰ ਟਿਊਨੀਸ਼ੀਆ ਦੇ ਸਫੈਕਸ ਸੂਬੇ ਤੋਂ ਯੂਰਪੀ ਤੱਟ ਵੱਲ ਰਵਾਨਾ ਹੋਈ। ਉਨ੍ਹਾਂ ਦੱਸਿਆ ਕਿ 4 ਪ੍ਰਵਾਸੀਆਂ ਨੂੰ ਬਚਾ ਲਿਆ ਗਿਆ ਹੈ ਅਤੇ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਟਿਊਨੀਸ਼ੀਅਨ ਕੋਸਟ ਗਾਰਡ ਨੇ ਕਥਿਤ ਤੌਰ 'ਤੇ ਪਿਛਲੇ 48 ਘੰਟਿਆਂ ਵਿੱਚ ਇਟਲੀ ਜਾਣ ਵਾਲੀਆਂ 56 ਕਿਸ਼ਤੀਆਂ ਨੂੰ ਦੇਸ਼ ਛੱਡਣ ਤੋਂ ਰੋਕ ਦਿੱਤਾ ਹੈ। 

ਬੀਬੀਸੀ ਦੀ ਰਿਪੋਰਟ ਮੁਤਾਬਕ ਟਿਊਨੀਸ਼ੀਅਨ ਨੈਸ਼ਨਲ ਗਾਰਡ ਦੇ ਹਾਉਸੇਮ ਜੇਬਾਬਲੀ ਨੇ ਕਿਹਾ ਕਿ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ 3,000 ਤੋਂ ਵੱਧ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੋ ਦਿਨਾਂ ਵਿੱਚ ਡੁੱਬਣ ਵਾਲੀ ਇਹ ਪੰਜਵੀਂ ਪ੍ਰਵਾਸੀ ਕਿਸ਼ਤੀ ਹੈ ਅਤੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਇਟਲੀ ਜਾ ਰਹੀ ਸੀ। ਟਿਊਨੀਸ਼ੀਆ ਯੂਰਪ ਜਾਣ ਵਾਲੇ ਪ੍ਰਵਾਸੀਆਂ ਲਈ ਇੱਕ ਲਾਂਚ ਪੈਡ ਬਣ ਗਿਆ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਟਿਊਨੀਸ਼ੀਆ ਤੋਂ ਇਸ ਸਾਲ ਘੱਟੋ-ਘੱਟ 12,000 ਪ੍ਰਵਾਸੀ ਇਟਲੀ ਪਹੁੰਚੇ ਹਨ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਗਿਣਤੀ 1,300 ਸੀ। 


author

cherry

Content Editor

Related News