ਭਿਆਨਕ ਹਾਦਸਾ, ਕਾਰ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਅੱਗ, 32 ਲੋਕਾਂ ਦੀ ਦਰਦਨਾਕ ਮੌਤ

Wednesday, Jul 19, 2023 - 05:23 PM (IST)

ਭਿਆਨਕ ਹਾਦਸਾ, ਕਾਰ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਅੱਗ, 32 ਲੋਕਾਂ ਦੀ ਦਰਦਨਾਕ ਮੌਤ

ਟਿਊਨੀਸ਼ੀਆ (ਏਜੰਸੀ)- ਅਲਜੀਰੀਆ ਦੇ ਤਮਨਰਾਸੇਟ ਸੂਬੇ 'ਚ ਇਕ ਯਾਤਰੀ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ ਕੁੱਲ 32 ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖ਼ਮੀ ਹੋ ਗਏ। ਅਲਜੀਰੀਆਈ ਸਿਵਲ ਪ੍ਰੋਟੈਕਸ਼ਨ ਸਰਵਿਸ (ACPS) ਨੇ ਇਹ ਜਾਣਕਾਰੀ ਦਿੱਤੀ।  

ਇਹ ਵੀ ਪੜ੍ਹੋ: ਫਰੀਦਕੋਟ ਦੇ ਪੰਜਾਬ ਮੂਲ ਦੇ ਡਾਕਟਰ ਬਿਮਲਜੀਤ ਸਿੰਘ ਸੰਧੂ ਨੂੰ ਅਮਰੀਕਾ 'ਚ ਮਿਲੀ ਵੱਡੀ ਜ਼ਿੰਮੇਵਾਰੀ

ACPS ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਟੱਕਰ ਸਹਾਰਾ ਰੇਗਿਸਤਾਨ ਦੇ ਤਾਮਨਰਾਸੇਟ ਸੂਬੇ ਵਿੱਚ ਸਥਾਨਕ ਸਮੇਂ ਅਨੁਸਾਰ ਤੜਕੇ ਸਵੇਰੇ 4:00 ਵਜੇ ਹੋਈ, ਜਿਸ ਕਾਰਨ ਦੋਵੇਂ ਵਾਹਨ ਅੱਗ ਦੀ ਲਪੇਟ ਵਿੱਚ ਆ ਗਏ।ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਬਿਆਨ ਮੁਤਾਬਕ ਬੱਸ 'ਚ ਸਵਾਰ ਸਾਰੇ ਯਾਤਰੀ ਅੱਗ ਦੀ ਲਪੇਟ 'ਚ ਆ ਗਏ। ACPS ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪਾਦਰੀ ਨੇ ਕਿਹਾ- ਭੁੱਖੇ ਰਹਿਣ ਨਾਲ ਮਿਲਣਗੇ ਪ੍ਰਭੂ ਯਿਸੂ ਮਸੀਹ, 400 ਤੋਂ ਵੱਧ ਲੋਕਾਂ ਨੇ ਭੁੱਖ ਨਾਲ ਤੜਫ ਕੇ ਦਿੱਤੀ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News