ਨੇਪਾਲ ''ਚ ਕੋਵਿਡ-19 ਦੇ 315 ਨਵੇਂ ਮਾਮਲੇ, ਕੁੱਲ ਗਿਣਤੀ 20 ਹਜ਼ਾਰ ਪਾਰ
Saturday, Aug 01, 2020 - 08:48 PM (IST)

ਕਾਠਮੰਡੂ: ਨੇਪਾਲ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ 315 ਨਵੇਂ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤਾਂ ਦੀ ਕੁੱਲ ਗਿਣਤੀ ਵਧਕੇ 20 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ।
ਸਿਹਤ ਤੇ ਜਨਸੰਖਿਆ ਮੰਤਰਾਲਾ ਦੇ ਬੁਲਾਰੇ ਡਾ. ਜਾਗੇਸ਼ਵਰ ਗੌਤਮ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪ੍ਰਯੋਗਸ਼ਾਲਾਵਾਂ ਵਿਚ ਹੋਈ 6,993 ਪੀ.ਸੀ.ਆਰ. ਜਾਂਚ ਦੌਰਾਨ ਨਵੇਂ ਮਾਮਲੇ ਸਾਹਮਣੇ ਆਏ। ਦੇਸ਼ ਵਿਚ ਹੁਣ ਇਨਫੈਕਸ਼ਨ ਦੇ 20,086 ਮਾਮਲੇ ਹਨ। ਹੁਣ ਤੱਕ ਕੋਵਿਡ-19 ਦੇ 14,492 ਮਰੀਜ਼ ਠੀਕ ਹੋ ਚੁੱਕੇ ਹਨ। ਵਰਤਮਾਨ ਵਿਚ ਨੇਪਾਲ ਵਿਚ ਕੋਵਿਡ-19 ਦੇ 5,338 ਮਰੀਜ਼ ਇਲਾਜ ਅਧੀਨ ਹਨ।