'ਯੂਕ੍ਰੇਨ ਦੇ ਮਾਰੀਉਪੋਲ 'ਚ ਥਿਏਟਰ 'ਤੇ ਹਵਾਈ ਹਮਲੇ 'ਚ 300 ਲੋਕ ਮਾਰੇ ਗਏ ਸਨ'
Friday, Mar 25, 2022 - 07:39 PM (IST)
ਖਾਰਕੀਵ-ਯੂਕ੍ਰੇਨ ਦੇ ਮਾਰੀਉਪੋਲ ਸ਼ਹਿਰ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੇ ਹਫ਼ਤੇ ਇਕ ਥਿਏਟਰ 'ਤੇ ਰੂਸੀ ਹਵਾਈ ਹਮਲੇ 'ਚ 300 ਲੋਕ ਮਾਰੇ ਗਏ ਸਨ। ਰੂਸ ਦੇ ਹਮਲਿਆਂ ਤੋਂ ਬਚਣ ਲਈ ਲੋਕਾਂ ਨੇ ਇਸ ਥਿਏਟਰ 'ਚ ਸ਼ਰਨ ਲਈ ਸੀ। ਟੈਲੀਗ੍ਰਾਮ ਚੈਨਲ 'ਤੇ ਚਸ਼ਮਦੀਦਾਂ ਦੇ ਹਵਾਲੇ ਤੋਂ ਸ਼ਹਿਰ ਸਰਕਾਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਲਗਭਗ 300 ਸੀ। ਇਹ ਤੁਰੰਤ ਸਪੱਸ਼ਟ ਨਹੀਂ ਹੈ ਕਿ ਕੀ ਐਮਰਜੈਂਸੀ ਕਰਮਚਾਰੀਆਂ ਨੇ ਮੌਕੇ 'ਤੇ ਪੂਰਾ ਮੁਆਇਨਾ ਕਰ ਲਿਆ ਸੀ ਅਤੇ ਚਸ਼ਮਦੀਦਾਂ ਨੂੰ ਮੌਕੇ ਦੇ ਅੰਕੜਿਆਂ ਦੇ ਬਾਰੇ 'ਚ ਕਿਵੇਂ ਪਤਾ ਚੱਲਿਆ।
ਇਹ ਵੀ ਪੜ੍ਹੋ : ਰੂਸ ਨੂੰ G-20 ਤੋਂ ਬਾਹਰ ਕਰਨਾ ਚਾਹੁੰਦਾ ਹਾਂ : ਬਾਈਡੇਨ
ਹਵਾਈ ਹਮਲੇ ਦੇ ਤੁਰੰਤ ਬਾਅਦ, ਯੂਕ੍ਰੇਨ ਸੰਸਦ ਦੇ ਮਨੁੱਖੀ ਅਧਿਕਾਰੀ ਕਮਿਸ਼ਨਰ ਲੁਡਮਿਲਾ ਡੇਨੀਸੋਵਾ ਨੇ ਕਿਹਾ ਸੀ ਕਿ 1,300 ਤੋਂ ਜ਼ਿਆਦਾ ਲੋਕ ਇਮਾਰਨ 'ਚ ਸ਼ਰਨ ਲੈ ਰਹੇ ਸਨ। ਖਾਰਕੀਵ ਦੇ ਬਾਹਰੀ ਇਲਾਕੇ 'ਚ ਸ਼ੁੱਕਰਵਾਰ ਨੂੰ ਧੁੰਦ ਛਾਈ ਰਹੀ ਅਤੇ ਸਵੇਰ ਤੋਂ ਹੀ ਲਗਾਤਾਰ ਗੋਲੀਬਾਰੀ ਹੋ ਰਹੀ ਹੈ। ਸ਼ਹਿਰ ਦੇ ਇਕ ਹਸਤਪਾਲ 'ਚ ਕਈ ਜ਼ਖਮੀ ਫੌਜੀਆਂ ਨੂੰ ਲਿਜਾਇਆ ਗਿਆ ਅਤੇ ਉਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦਰਮਿਆਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਪਣੇ ਦੇਸ਼ ਤੋਂ ਆਪਣੀ ਫੌਜੀ ਰੱਖਿਆ ਬਣਾਏ ਰੱਖਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਮਨੁੱਖੀ ਸੰਕਟ ਲਈ ਰੂਸ ਜ਼ਿੰਮੇਵਾਰ : ਸੰਯੁਕਤ ਰਾਸ਼ਟਰ
ਸਮਾਚਾਰ ਏਜੰਸੀ 'ਇੰਟਰਫੈਕਸ' ਦੀ ਖ਼ਬਰ ਮੁਤਾਬਕ, ਰੂਸ ਦੀ ਫੌਜ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਕੀਵ ਖੇਤਰ 'ਚ ਯੂਕ੍ਰੇਨ ਦੇ ਈਂਧਨ ਅੱਡੇ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਵੀਰਵਾਰ ਦੀ ਰਾਤ ਆਪਣੇ ਵੀਡੀਓ ਸੰਬੋਧਨ 'ਚ ਕਿਹਾ ਕਿ ਸਾਡੀ ਰੱਖਿਆ ਲਈ ਰੋਜ਼ਾਨਾ, ਅਸੀਂ ਉਸ ਸ਼ਾਂਤੀ ਦੇ ਕਰੀਬ ਪਹੁੰਚ ਰਹੇ ਹਾਂ ਜਿਸ ਦੀ ਸਾਨੂੰ ਬਹੁਤ ਲੋੜ ਹੈ। ਅਸੀਂ ਇਕ ਮਿੰਟ ਲਈ ਵੀ ਨਹੀਂ ਰੁਕ ਸਕਦੇ, ਕਿਉਂਕਿ ਹਰ ਮਿੰਟ ਸਾਡੀ ਕਿਸਮਤ, ਸਾਡਾ ਭਵਿੱਖ ਤੈਅ ਕਰਦੀ ਹੈ ਕਿ ਅਸੀਂ ਜੀਵਾਂਗੇ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜੰਗ ਦੇ ਪਹਿਲੇ ਮਹੀਨੇ 'ਚ 128 ਬੱਚਿਆਂ ਸਮੇਤ ਹਜ਼ਾਰਾਂ ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ ਦੇਸ਼ ਭਰ 'ਚ 230 ਸਕੂਲ ਤਬਾਹ ਹੋ ਗਏ ਹਨ, ਸ਼ਹਿਰ ਅਤੇ ਪਿੰਡ 'ਰਾਖ ਦੇ ਢੇਰ' 'ਚ ਬਦਲ ਗਏ ਹਨ।
ਇਹ ਵੀ ਪੜ੍ਹੋ : ਚੀਨ 'ਚ ਹਾਦਸਾਗ੍ਰਸਤ ਹੋਏ ਜਹਾਜ਼ ਦੇ ਬਲੈਕ ਬਾਕਸ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਗਿਆ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ