ਬੁਰਕੀਨਾ ਫਾਸੋ ''ਚ ਫੌਜ ਨੇ 30 ਸ਼ੱਕੀ ਅੱਤਵਾਦੀ ਕੀਤੇ ਢੇਰ

Wednesday, Oct 09, 2019 - 03:22 PM (IST)

ਬੁਰਕੀਨਾ ਫਾਸੋ ''ਚ ਫੌਜ ਨੇ 30 ਸ਼ੱਕੀ ਅੱਤਵਾਦੀ ਕੀਤੇ ਢੇਰ

ਔਗਾਡੋਉਗੋਊ— ਪੱਛਮੀ ਅਫਰੀਕੀ ਦੇਸ਼ ਬੁਰਕੀਨਾ ਫਾਸੋ ਦੇ ਉੱਤਰੀ ਸਾਹੇਲਿਅਨ ਖੇਤਰ 'ਚ ਸੁਰੱਖਿਆ ਫੌਜ ਨੇ ਇਕ ਮੁਹਿੰਮ ਚਲਾਈ ਜਿਸ 'ਚ ਘੱਟ ਤੋਂ ਘੱਟ 30 ਸ਼ੱਕੀ ਅੱਤਵਾਦੀ ਮਾਰੇ ਗਏ। ਇਸ ਮੁਹਿੰਮ 'ਚ ਕਈ ਫੌਜੀ ਜ਼ਖਮੀ ਵੀ ਹੋ ਗਏ। ਬੁਰਕੀਨਾ ਫਾਸੋ 'ਚ ਸਾਲ 2015 ਤੋਂ ਹੀ ਲਗਾਤਾਰ ਵੱਖ-ਵੱਖ ਅੱਤਵਾਦੀ ਹਮਲੇ ਹੋ ਰਹੇ ਹਨ, ਜਿਨ੍ਹਾਂ 'ਚ 500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਤਕਰੀਬਨ ਤਿੰਨ ਲੱਖ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ।

 

ਅੱਤਵਾਦ ਨਾਲ ਨਜਿੱਠਣ ਲਈ ਦੇਸ਼ ਦੇ ਕਈ ਖੇਤਰਾਂ 'ਚ ਐਮਰਜੈਂਸੀ ਅਤੇ ਕਰਫਿਊ ਵਰਗੀਆਂ ਸਥਿਤੀਆਂ ਲਾਗੂ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਉੱਤਰੀ ਲੋਰੂਮ ਸੂਬੇ ਦੇ ਟੀਟਾਓ ਪਿੰਡ 'ਚ ਕੁੱਝ ਅਣਪਛਾਤੇ ਬੰਦੂਕਧਾਰੀਆਂ ਦੇ ਹਮਲੇ 'ਚ ਘੱਟ ਤੋਂ ਘੱਟ 8 ਨਾਗਰਿਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 28-29 ਸਤੰਬਰ ਨੂੰ ਬੁਰਕੀਨਾ ਫਾਸੋ ਦੇ ਜਿਮਟੇਂਗਾ ਅਤੇ ਬੌਰਜੰਗਾ ਪਿੰਡ 'ਚ ਅੱਤਵਾਦੀ ਹਮਲੇ 'ਚ ਤਕਰੀਬਨ 20 ਲੋਕਾਂ ਦੀ ਮੌਤ ਹੋ ਗਈ ਸੀ।


Related News