ਸਾਊਦੀ 'ਚ ਵਾਪਰਿਆ ਸੜਕ ਹਾਦਸਾ, 35 ਲੋਕਾਂ ਦੀ ਮੌਤ ਤੇ ਕਈ ਜ਼ਖਮੀ

10/17/2019 8:28:57 AM

ਰਿਆਦ— ਸਾਊਦੀ ਅਰਬ ਦੇ ਪੱਛਮੀ ਇਲਾਕੇ 'ਚ ਵੀਰਵਾਰ ਤੜਕੇ ਹੋਏ ਇਕ ਭਿਆਨਕ ਸੜਕ ਹਾਦਸੇ 'ਚ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਦੇ ਹਵਾਲੇ ਤੋਂ ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਮਦੀਨਾ ਖੇਤਰ ਦੇ ਅਲ ਅਖਲ ਇਲਾਕੇ 'ਚ ਇਕ ਬੱਸ ਕਈ ਵਾਹਨਾਂ ਨਾਲ ਜਾ ਟਕਰਾਈ, ਜਿਸ ਕਾਰਨ 35 ਲੋਕਾਂ ਦੀ ਜਾਨ ਚਲੀ ਗਈ। ਟੱਕਰ ਹੋਣ ਕਾਰਨ ਬੱਸ 'ਚ ਅੱਗ ਲੱਗ ਗਈ।
PunjabKesari

ਰਿਪੋਰਟਾਂ ਮੁਤਾਬਕ ਬੱਸ 'ਚ ਸਾਊਦੀ ਨਾਗਰਿਕ ਸਮੇਤ ਏਸ਼ੀਆਈ ਦੇਸ਼ਾਂ ਦੇ ਨਾਗਰਿਕ ਵੀ ਸਵਾਰ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬੱਸ 'ਚ ਸ਼ਰਧਾਲੂ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਅਜੇ ਹੋਰ ਜਾਣਕਾਰੀ ਪਤਾ ਨਹੀਂ ਲੱਗ ਸਕੀ।


Related News