ਸੀਰੀਆ ''ਚ ਹਵਾਈ ਹਮਲੇ ਦੌਰਾਨ 30 ਲੋਕਾਂ ਦੀ ਮੌਤ

06/29/2017 12:59:30 AM

ਬੇਰੂਤ— ਸੀਰੀਆ ਦੇ ਪੂਰਬੀ ਹਿੱਸੇ 'ਚ ਇਸਲਾਮਿਕ ਸਟੇਟ ਦੇ ਕਬਜ਼ੇ ਵਾਲੇ ਇਲਾਕੇ 'ਚ ਕੀਤੇ ਗਏ ਹਵਾਈ ਹਮਲਿਆਂ ਦੌਰਾਨ ਕਰੀਬ 30 ਲੋਕਾਂ ਦੀ ਮੌਤ ਹੋ ਗਈ। 'ਸੀਰੀਆ ਆਬਜ਼ਰਵੇਟਰੀ ਫਾਰ ਹਿਊਮਨ ਰਾਇਟਜ਼' ਨੇ ਕਿਹਾ ਕਿ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਡੋਰ ਐਜੋਰ ਸੂਬੇ 'ਚ ਹਵਾਈ ਹਮਲਾ ਅਮਰੀਕਾ ਨੀਤ ਗਠਜੋੜ ਫੌਜ, ਸੀਰੀਆਈ ਫੌਜ ਜਾਂ ਰੂਸ 'ਚ ਕਿਸ ਨੇ ਕੀਤਾ ਹੈ। ਇਹ ਹਮਲਾ ਉਸ ਸਮੇਂ ਵਾਪਰਿਆ ਜਦੋਂ ਗਠਜੋੜ ਫੌਜ ਨੇ ਦੋ ਦਿਨ ਪਹਿਲਾਂ ਆਈ.ਐੱਸ. ਦੀ ਜੇਲ 'ਤੇ ਹਮਲਾ ਕੀਤਾ ਸੀ, ਜਿਸ 'ਚ 42 ਕੈਦੀ ਮਾਰੇ ਗਏ ਸੀ। ਇਹ ਹਮਲਾ ਮਾਇਆਦੀਨ ਸ਼ਹਿਰ ਤੋਂ 20 ਕਿਲੋਮੀਟਰ ਪੂਰਬੀ ਇਲਾਕੇ 'ਚ ਵਾਪਰਿਆ ਹੈ।


Related News