ਅਮਰੀਕੀ ਮੇਲ ਬੰਬ ਮਾਮਲੇ ''ਚ ਦੋਸ਼ੀ ''ਤੇ 30 ਇਲਜ਼ਾਮ ਲਾਏ ਗਏ
Sunday, Nov 11, 2018 - 01:33 AM (IST)

ਨਿਊਯਾਰਕ — ਅਮਰੀਕੀ ਅਭਿਯੋਜਕਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਲੋਚਕਾਂ ਨੂੰ ਪਾਇਪ ਬੰਬ ਭੇਜਣ ਦੇ ਦੋਸ਼ੀ 'ਤੇ ਅਜਿਹੇ ਇਲਜ਼ਾਮ ਲਾਏ ਹਨ ਜਿਸ 'ਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਅਭਿਯੋਜਕਾਂ ਨੇ ਸ਼ਨੀਵਾਰ ਨੂੰ ਇਹ ਦੋਸ਼ ਲਾਏ।
ਦੋਸ਼ੀ ਸੀਜ਼ਰ ਸਾਯੋਕ ਜਿਸ ਵੈਨ 'ਚ ਰਹਿੰਦਾ ਸੀ ਉਸ 'ਚ ਟਰੰਪ ਦੇ ਸਮਰਥਨ 'ਚ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਤੀ ਵਿਰੋਧ ਵਾਲੇ ਸਟੀਕਰ ਲੱਗੇ ਸਨ। ਉਸ ਨੂੰ 26 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ 'ਤੇ ਸਨਸ਼ਾਈਨ ਸਟੇਟ 'ਚ 5 ਦੋਸ਼ਾਂ 'ਚ ਸ਼ਿਕਾਇਤ ਦਰਜ ਕਰਾਈ ਗਈ ਸੀ। ਅਪਰਾਧਿਕ ਪਿਛੋਕੜ ਵਾਲੇ ਦੋਸ਼ੀ ਨੂੰ ਬਾਅਦ 'ਚ ਨਿਊਯਾਰਕ ਲਿਜਾਇਆ ਗਿਆ ਅਤੇ ਇਸ ਹਫਤੇ ਦੀ ਸ਼ੁਰੂਆਤ 'ਚ ਉਸ ਨੂੰ ਮੈਨਹੱਟਨ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਉਸ 'ਤੇ 30 ਇਲਜ਼ਾਮ ਲਾਏ ਜਾਣ ਦੀ ਗੱਲ ਸਾਹਮਣੇ ਆਈ। ਸਾਯੋਕ 'ਤੇ ਹੁਣ 16 ਧਮਾਕੇਦਾਰ ਉਪਕਰਣ ਭੇਜਣ ਦੇ ਦੋਸ਼ ਲਾਏ ਗਏ ਹਨ। ਉਥੇ ਇਸ ਤੋਂ ਪਹਿਲਾਂ ਕਾਨੂੰਨ ਲਾਗੂ ਕਰਾਉਣ ਵਾਲੇ ਅਧਿਕਾਰੀਆਂ ਨੇ ਆਖਿਆ ਸੀ ਕਿ ਸਾਯੋਕ ਨੇ ਅਮਰੀਕੀ ਰਾਸ਼ਟਰਪਤੀ ਦੇ 11 ਆਲੋਚਕਾਂ ਨੂੰ 13 ਅਲਗ-ਅਲਗ ਵਿਸਫੋਟਕ ਉਪਕਰਣ ਭੇਜੇ ਸਨ।