ਇਟਲੀ ਦੇ ਸ਼ਹਿਰ ਬਰੇਸ਼ੀਆ 'ਚ ਨਗਰ ਕੌਂਸਲ ਚੋਣਾਂ 'ਚ ਇਹ 3 ਸਿੱਖ ਚਿਹਰੇ ਅਜ਼ਮਾਉਣਗੇ ਆਪਣੀ ਕਿਸਮਤ

Tuesday, Apr 11, 2023 - 04:36 PM (IST)

ਇਟਲੀ ਦੇ ਸ਼ਹਿਰ ਬਰੇਸ਼ੀਆ 'ਚ ਨਗਰ ਕੌਂਸਲ ਚੋਣਾਂ 'ਚ ਇਹ 3 ਸਿੱਖ ਚਿਹਰੇ ਅਜ਼ਮਾਉਣਗੇ ਆਪਣੀ ਕਿਸਮਤ

ਰੋਮ (ਕੈਂਥ)- ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਾਂਗ ਇਟਲੀ ਵੀ ਅਜਿਹਾ ਮੁਲਕ ਹੈ, ਜਿੱਥੇ ਭਾਰਤੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਇਟਲੀ ਵਿੱਚ ਪੰਜਾਬੀਆਂ ਨੇ ਜਿੱਥੇ ਮਿਹਨਤ ਕਰਕੇ ਚੰਗੇ ਕਾਰੋਬਾਰ ਸਥਾਪਿਤ ਕੀਤੇ ਹਨ। ਉੱਥੇ ਹੀ ਪੜ੍ਹ-ਲਿਖ ਕੇ ਬੱਚੇ ਚੰਗੀਆਂ ਨੌਕਰੀਆਂ ਵੀ ਪ੍ਰਾਪਤ ਕਰ ਰਹੇ ਹਨ। ਹਾਲਾਂਕਿ ਹੋਰਨਾਂ ਮੁਲਕਾ ਵਾਂਗ ਪੰਜਾਬੀ ਰਾਜਨੀਤਿਕ ਤੌਰ 'ਤੇ ਕੋਈ ਵੱਡੀ ਉਪਲੱਬਧੀ ਤਾਂ ਨਹੀਂ ਹਾਸਲ ਕਰ ਸਕੇ ਪਰ ਫਿਰ ਵੀ ਰਾਜਨੀਤਿਕ ਤੌਰ 'ਤੇ ਆਪਣੀ ਹੋਂਦ ਸਥਾਪਿਤ ਕਰਨ ਲਈ ਜੱਦੋ-ਜਹਿਦ ਵਿੱਚ ਲੱਗੇ ਹਨ, ਜਿਸ ਤਹਿਤ ਲੰਬਾਰਦੀਆਂ ਸਟੇਟ ਚੋਣਾਂ ਵਿੱਚ 3 ਪੰਜਾਬੀ ਸਿੱਖਾਂ ਨੇ ਚੋਣ ਲੜੀ ਸੀ। 

ਇਹ ਵੀ ਪੜ੍ਹੋ: ਦਰਦਨਾਕ ਘਟਨਾ: ਈ-ਬਾਈਕ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 2 ਬੱਚੇ

ਇਸੇ ਤਰ੍ਹਾਂ ਹੁਣ ਲੰਬਾਰਦੀਆਂ ਸਟੇਟ ਦੇ ਸ਼ਹਿਰ ਬਰੇਸ਼ੀਆ ਵਿਚ ਨਗਰ ਕੌਂਸਲ ਦੀ ਚੋਣ ਹੋਣ ਜਾ ਰਹੀ ਹੈ, ਜਿੱਥੇ ਫਿਰ ਤੋਂ 3 ਸਿੱਖ ਚਿਹਰੇ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ। ਇਨ੍ਹਾਂ ਵਿਚ ਬਲਵਿੰਦਰ ਸਿੰਘ, ਸਰਬਜੀਤ ਸਿੰਘ ਕਮਲ, ਅਕਾਸ਼ਦੀਪ ਸਿੰਘ ਆਪਣੀ ਕਿਸਮਤ ਅਜਮਾ ਰਹੇ ਹਨ। ਇਹ ਵੋਟਾਂ ਮਈ ਮਹੀਨੇ ਦੀ 14 ਅਤੇ 15 ਤਾਰੀਖ਼ ਨੂੰ ਪੈਣ ਜਾ ਰਹੀਆਂ ਹਨ। ਸਰਬਜੀਤ ਸਿੰਘ ਕਮਲ ਮੁਲਤਾਨੀ ਜੋ ਕਿ ਤਕਰੀਬਨ 20 ਸਾਲ ਤੋਂ ਇਟਲੀ ਵਿਚ ਰਹਿ ਰਹੇ ਹਨ, ਉਨ੍ਹਾਂ ਫਰਤੇਲੀ ਦੀ ਇਤਾਲੀਆ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਹੀ ਬਲਵਿੰਦਰ ਸਿੰਘ ਨੂੰ ਲੇਗਾ ਨਾਰਧ ਵੱਲੋਂ ਉਮੀਦਵਾਰ ਐਲਾਨਿਆਂ ਗਿਆ ਹੈ ਅਤੇ ਅਕਾਸ਼ਦੀਪ ਸਿੰਘ ਨੂੰ ਫੋਰਸਾ ਇਟਾਲੀਆ ਪਾਰਟੀ ਨੇ ਟਿਕਟ ਦਿੱਤੀ ਹੈ। ਅਕਾਸ਼ਦੀਪ ਸਿੰਘ ਇਸ ਤੋਂ ਲੰਬਾਰਦੀਆਂ ਸਟੇਟ ਚੋਣਾਂ ਵਿੱਚ ਵੀ ਆਪਣੀ ਕਿਸਮਤ ਅਜਮਾ ਚੁੱਕੇ ਹਨ ਪਰ ਕਾਮਯਾਬ ਨਹੀਂ ਹੋ ਸਕੇ ਸਨ।

ਇਹ ਵੀ ਪੜ੍ਹੋ: PM ਮੋਦੀ ਵੱਲੋਂ ਸਿੱਖਾਂ ਦੇ ਹਿੱਤ 'ਚ ਚੁੱਕੇ ਕਦਮਾਂ ਨਾਲ ਖਾਲਿਸਤਾਨੀ ਅੰਦੋਲਨ ਹੋਇਆ ਕਮਜ਼ੋਰ : ਸਿੱਖ ਵਫ਼ਦ

ਹੁਣ 14 ਤੇ 15 ਮਈ ਨੂੰ ਵੋਟਾਂ ਪੈਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜਾ ਉਮੀਦਵਾਰ ਕਿੰਨੀਆਂ ਵੋਟਾਂ ਪ੍ਰਾਪਤ ਕਰਦਾ ਹੈ ਪਰ ਹਾਲ ਦੀ ਘੜੀ ਸਭ ਆਪੋ ਆਪਣੀ ਮਿਹਨਤ ਵਿੱਚ ਰੁੱਝੇ ਹਨ ਅਤੇ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਪਰ ਇੱਕ ਹੀ ਚੋਣ ਵਿੱਚ ਤਿੰਨ ਉਮੀਦਵਾਰਾਂ ਦਾ ਖੜਾ ਹੋਣਾ ਇੱਕ-ਦੂਸਰੇ ਲਈ ਟੋਇਆ ਪੁੱਟਣ ਗੱਡਾ ਖੋਦਣ ਤੋਂ ਘੱਟ ਨਹੀਂ ਹੋਵੇਗਾ। ਕਿਉਂਕਿ ਇਹ ਆਪਸੀ ਵੋਟਾਂ ਨੂੰ ਖੋਰਾ ਲਾਉਂਦੇ ਹੀ ਨਜ਼ਰ ਆਉਣਗੇ।

ਇਹ ਵੀ ਪੜ੍ਹੋ: ਪੰਜਾਬ 'ਚ 791 ਖਾਲ੍ਹੀ ਸਰਕਾਰੀ ਕੋਠੀਆਂ, 140 ਬਣ ਚੁੱਕੀਆਂ ਹਨ ਖੰਡਰ, ਇਸ ਕਾਰਨ ਕੁਆਰਟਰ ਪਏ ਹਨ ਖਾਲ੍ਹੀ

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News