ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਦਾ ਐਲਾਨ, ਇਨ੍ਹਾਂ ਤਿੰਨ ਵਿਗਿਆਨੀਆਂ ਨੂੰ ਕੀਤਾ ਗਿਆ ਸਨਮਾਨਿਤ

Tuesday, Oct 03, 2023 - 04:03 PM (IST)

ਇੰਟਰਨੈਸ਼ਨਲ ਡੈਸਕ- ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਇਸ ਵਾਰ ਇਹ ਸਨਮਾਨ ਸਾਂਝੇ ਤੌਰ 'ਤੇ ਪੀਅਰੇ ਐਗੋਸਟਿਨੀ, ਫੈਰੇਂਕ ਕਰੂਜ਼ ਅਤੇ ਐਨੇ ਲ'ਹੁਲੀਅਰ ਨੂੰ ਦਿੱਤਾ ਗਿਆ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਅਨੁਸਾਰ ਤਿੰਨਾਂ ਨੇ ਪਦਾਰਥ ਵਿੱਚ ਇਲੈਕਟ੍ਰੋਨ ਗਤੀਸ਼ੀਲਤਾ ਦਾ ਅਧਿਐਨ ਕਰਨ ਲਈ ਪ੍ਰਯੋਗਾਤਮਕ ਢੰਗ ਅਪਣਾਏ। ਇਹ ਰੋਸ਼ਨੀ ਦੇ ਐਟੋਸੈਕੰਡ ਪਲਸ ਪੈਦਾ ਕਰਦਾ ਹੈ।

PunjabKesari

ਪਿਛਲੇ ਸਾਲ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਸਾਂਝੇ ਤੌਰ 'ਤੇ ਐਲੇਨ ਅਸਪੈਕਟ, ਜੌਨ ਐੱਫ. ਕਲੌਜ਼ਰ ਅਤੇ ਐਂਟਨ ਜ਼ੇਲਿੰਗਰ ਨੂੰ ਦਿੱਤਾ ਗਿਆ ਸੀ। ਐਲੇਨ ਅਸਪੈਕਟ ਇੱਕ ਫਰਾਂਸੀਸੀ ਭੌਤਿਕ ਵਿਗਿਆਨੀ ਹੈ, ਜਦੋਂ ਕਿ ਜੌਨ ਐੱਫ. ਕਲੌਜ਼ਰ ਇੱਕ ਅਮਰੀਕੀ ਵਿਗਿਆਨੀ ਹੈ ਅਤੇ ਐਂਟੋਨ ਜ਼ੇਲਿੰਗਰ ਇੱਕ ਆਸਟ੍ਰੀਅਨ ਵਿਗਿਆਨੀ ਹੈ। ਇਨ੍ਹਾਂ ਵਿਗਿਆਨੀਆਂ ਦੇ ਪ੍ਰਯੋਗਾਂ ਨੇ ਕੁਆਂਟਮ ਜਾਣਕਾਰੀ ਦੇ ਆਧਾਰ 'ਤੇ ਨਵੀਂ ਤਕਨੀਕ ਲਈ ਰਾਹ ਪੱਧਰਾ ਕੀਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਨਿੱਝਰ ਕਤਲਕਾਂਡ 'ਚ ਭਾਰਤ ਨੂੰ ਕੀਤੀ ਸਹਿਯੋਗ ਦੀ ਅਪੀਲ, ਕਿਹਾ-ਕੈਨੇਡਾ ਨਾਲ ਤਾਲਮੇਲ ਜਾਰੀ

ਕੈਟਾਲਿਨ ਕੈਰੀਕੋ ਅਤੇ ਡਰਿਊ ਵੇਸਮੈਨ ਨੇ ਮੈਡੀਸਨ ਵਿੱਚ ਨੋਬਲ ਪੁਰਸਕਾਰ 

ਇਸ ਤੋਂ ਪਹਿਲਾਂ ਕੱਲ੍ਹ ਮੈਡੀਸਨ ਦੇ ਖੇਤਰ ਲਈ ਇਸ ਸਨਮਾਨ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਇਸ ਸਾਲ ਕੈਟਾਲਿਨ ਕੈਰੀਕੋ ਅਤੇ ਡਰਿਊ ਵੇਸਮੈਨ ਨੂੰ ਮੈਡੀਸਨ ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਨਿਊਕਲੀਓਸਾਈਡ ਬੇਸ ਸੋਧਾਂ ਨਾਲ ਸਬੰਧਤ ਉਨ੍ਹਾਂ ਦੀਆਂ ਖੋਜਾਂ ਲਈ ਦਿੱਤਾ ਗਿਆ। ਇਸ ਖੋਜ ਨੇ ਕੋਰੋਨਵਾਇਰਸ ਯਾਨੀ ਕੋਵਿਡ-19 ਦੇ ਵਿਰੁੱਧ ਪ੍ਰਭਾਵੀ mRNA ਵੈਕਸੀਨ ਦੇ ਵਿਕਾਸ ਵਿੱਚ ਮਦਦ ਕੀਤੀ।

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   


Vandana

Content Editor

Related News