ਪਾਕਿਸਤਾਨ ਦੇ ਪੇਸ਼ਾਵਰ 'ਚ 3 ਪੁਲਸ ਮੁਲਾਜ਼ਮਾਂ ਦਾ ਗੋਲੀ ਮਾਰ ਕੇ ਕਤਲ

Tuesday, Jul 20, 2021 - 02:55 PM (IST)

ਪਾਕਿਸਤਾਨ ਦੇ ਪੇਸ਼ਾਵਰ 'ਚ 3 ਪੁਲਸ ਮੁਲਾਜ਼ਮਾਂ ਦਾ ਗੋਲੀ ਮਾਰ ਕੇ ਕਤਲ

ਪੇਸ਼ਾਵਰ - ਪੇਸ਼ਾਵਰ ਵਿਚ ਐਤਵਾਰ ਨੂੰ ਵੱਖ-ਵੱਖ ਘਟਨਾਵਾਂ ਵਿਚ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਦੇ ਇਕ ਅਧਿਕਾਰੀ ਸਮੇਤ ਤਿੰਨ ਪਾਕਿਸਤਾਨੀ ਪੁਲਸ ਮੁਲਾਜ਼ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਡੋਨ ਨਿਊਜ਼ ਅਨੁਸਾਰ ਸ਼ਾਹਪੁਰ ਥਾਣਾ ਖੇਤਰ ਦੇ ਦੁਰਾਨਪੁਰ ਕੁਆਰੰਟੀਨ ਸੈਂਟਰ ਵਿਖੇ ਡਿਊਟੀ ਕਰ ਰਹੇ ਆਪਣੇ 2 ਸਾਥੀਆਂ ਦਾ ਇਕ ਪੁਲਸ ਮੁਲਾਜ਼ਮ ਨੇ ਕਤਲ ਕਰ ਦਿੱਤਾ। ਇਕ ਅਧਿਕਾਰੀ ਨੇ ਮਾਰੇ ਗਏ ਪੁਲਸ ਮੁਲਾਜ਼ਮਾਂ ਦੀ ਪਛਾਣ ਸਬ-ਇੰਸਪੈਕਟਰ ਗੁਲ ਰਹਿਮਾਨ ਅਤੇ ਹਵਾਲਦਾਰ ਇਮਰਾਨ ਵਜੋਂ ਕੀਤੀ ਅਤੇ ਸ਼ੱਕੀ ਕਾਤਲ ਦੀ ਪਛਾਣ ਅੱਬਾਸ ਵਜੋਂ ਕੀਤੀ, ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਜ਼ਾਹਰ ਹੈ ਕਿ ਇਹ ਘਟਨਾ ਕਿਸੇ ਛੋਟੇ ਵਿਵਾਦ ਨੂੰ ਲੈ ਕੇ ਹੋਈ ਹੈ।

ਦੂਜੀ ਘਟਨਾ ਵਿਚ ਅਣਪਛਾਤੇ ਹਮਲਾਵਰਾਂ ਨੇ ਚਮਕਨੀ ਥਾਣੇ ਦੀ ਹੱਦ ਵਿਚ ਮੋਟਰਵੇਅ ਨੇੜੇ ਇਕ ਸੀ. ਟੀ. ਡੀ. ਅਧਿਕਾਰੀ ਸਫਦਰ ਦਾ ਗੋਲੀ ਮਾਰ ਕਤਲ ਕਰ ਦਿੱਤਾ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਵਿਅਕਤੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਪੁਲਸ ਨੇ ਅਣਪਛਾਤੇ ਹਮਲਾਵਰਾਂ ਖਿਲਾਫ਼ ਐੱਫ.ਆਈ.ਆਰ. ਦਰਜ ਕਰਕੇ ਕਤਲ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਲਾਈਨ ਵਿਚ ਪੁਲਸ ਕਰਮੀਆਂ ਦੇ ਅੰਤਮ ਸੰਸਕਾਰ ਦੀ ਨਮਾਜ਼ ਅਦਾ ਕੀਤੀ ਗਈ।


author

cherry

Content Editor

Related News