ਅਮਰੀਕਾ ''ਚ ਭਾਰਤੀ ਮੂਲ ਦੀ ਔਰਤ ਅਤੇ ਨੌਜਵਾਨ ਨਾਲ ਵਾਪਰਿਆ ਭਾਣਾ, ਆਏ ਟਰੇਨ ਦੀ ਲਪੇਟ ''ਚ
Tuesday, Sep 15, 2026 - 12:43 PM (IST)
ਨਿਊਯਾਰਕ (ਆਈਏਐਨਐਸ): ਨਿਊਯਾਰਕ ਦੇ ਮੈਨਹੈਟਨ ਸਬਵੇਅ ਸਟੇਸ਼ਨ 'ਤੇ ਟਰੇਨ ਦਾ ਇੰਤਜ਼ਾਰ ਕਰਦੇ ਸਮੇਂ ਐਤਵਾਰ ਤੜਕੇ ਇੱਕ ਮੰਦਭਾਗੀ ਅਤੇ ਦਰਦਨਾਕ ਘਟਨਾ ਵਾਪਰੀ। ਸਬਵੇਅ ਟਰੈਕ 'ਤੇ ਡਿੱਗੇ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਭਾਰਤੀ ਮੂਲ ਦੀ ਮੁਟਿਆਰ ਅਤੇ ਉਸ ਦਾ ਦੋਸਤ ਟਰੇਨ ਦੀ ਲਪੇਟ ਵਿਚ ਆ ਗਏ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਲੈਕਾ ਚਿਤ੍ਰੇ ਨੇ ਸਬਵੇਅ ਟਰੈਕ 'ਤੇ ਡਿੱਗੇ ਆਪਣੇ ਦੋਸਤ ਨੂੰ ਬਚਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ।
ਪੁਲਿਸ ਮੁਤਾਬਕ ਨਵਮ ਕੌਲ ਨਾਮਕ ਨੌਜਵਾਨ ਅਚਾਨਕ ਟਰੈਕ 'ਤੇ ਡਿੱਗ ਗਿਆ, ਜਿਸ ਨੂੰ ਬਚਾਉਣ ਲਈ ਮਲੈਕਾ ਚਿਤ੍ਰੇ ਟਰੈਕ 'ਤੇ ਕੁੱਦ ਪਈ। ਹਾਲਾਂਕਿ ਸਾਹਮਣੇ ਤੋਂ ਆ ਰਹੀ ਟਰੇਨ ਦੇ ਆਪਰੇਟਰ ਨੇ ਦੱਸਿਆ ਕਿ ਟਰੈਕ 'ਤੇ ਦੋਵਾਂ ਨੂੰ ਦੇਖਣ ਤੋਂ ਬਾਅਦ ਟਰੇਨ ਰੋਕਣ ਦਾ ਸਮਾਂ ਹੀ ਨਹੀਂ ਮਿਲਿਆ। ਨਿਊਯਾਰਕ ਪੁਲਿਸ (NYPD) ਦੇ ਡਿਟੈਕਟਿਵ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੀ 'ਵਨ ਨੇਸ਼ਨ' ਪਾਰਟੀ ਵੱਲੋਂ 26 ਦੇਸ਼ਾਂ 'ਤੇ ਪਾਬੰਦੀ ਅਤੇ 7.5 ਲੱਖ ਪ੍ਰਵਾਸੀ ਘਟਾਉਣ ਦਾ ਐਲਾਨ
ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਨਵਮ ਕੌਲ ਪਟੜੀਆਂ 'ਤੇ ਡਿੱਗ ਪਿਆ ਸੀ ਜਾਂ ਆਪਣੇ ਆਪ ਹੇਠਾਂ ਉਤਰ ਗਿਆ ਸੀ, ਜਦੋਂ ਕਿ ਮਲੈਕਾ ਉਸਨੂੰ ਸੁਰੱਖਿਅਤ ਥਾਂ 'ਤੇ ਖਿੱਚਣ ਦੀ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਵੀਡੀਓ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਦੋ ਨੌਜਵਾਨ ਰੇਲਗੱਡੀ ਨਾਲ ਟਕਰਾਉਣ ਤੋਂ ਠੀਕ ਪਹਿਲਾਂ ਪਟੜੀਆਂ 'ਤੇ ਬੈਠੇ ਸਨ। ਜਾਂਚਕਰਤਾ ਇਸ ਗੱਲ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਕਿ ਕੀ ਦੋਵੇਂ ਨੌਜਵਾਨ ਇੰਨੇ ਨਸ਼ੇ ਵਿੱਚ ਸਨ ਕਿ ਉਨ੍ਹਾਂ ਨੂੰ ਨੇੜੇ ਆ ਰਹੀ ਰੇਲਗੱਡੀ ਦਾ ਪਤਾ ਹੀ ਨਹੀਂ ਲੱਗਿਆ। ਪੁਲਿਸ ਸੂਤਰਾਂ ਨੇ ਕਿਹਾ ਕਿ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ, ਪਰ ਜਾਂਚਕਰਤਾਵਾਂ ਨੇ ਖੁਦਕੁਸ਼ੀ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਹੈ, ਜਿਸ ਨੂੰ ਇੱਕ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ।
ਮ੍ਰਿਤਕ ਮਲੈਕਾ ਚਿਤ੍ਰੇ ਅਤੇ ਨਵਮ ਕੌਲ ਨਿਊ ਜਰਸੀ ਦੇ ਨੇੜਲੇ ਸ਼ਹਿਰਾਂ ਵਿੱਚ ਵੱਡੇ ਹੋਏ ਸਨ ਅਤੇ ਇੱਕੋ ਦੱਖਣੀ ਏਸ਼ਿਆਈ ਸਮੂਹ ਦਾ ਹਿੱਸਾ ਸਨ। ਦੋਵਾਂ ਨੇ ਸਾਲ 2024 ਵਿੱਚ 'ਰਗਰਸ ਯੂਨੀਵਰਸਿਟੀ' ਤੋਂ ਗ੍ਰੈਜੂਏਸ਼ਨ ਪੂਰੀ ਕੀਤੀ ਸੀ।। ਨਵਮ ਕੌਲ ਕੋਲ ਬਿਜ਼ਨਸ ਦੀ ਡਿਗਰੀ ਸੀ ਅਤੇ ਉਹ 'ਬਲੂਮਬਰਗ' ਕੰਪਨੀ ਵਿੱਚ ਡਾਟਾ ਐਨਾਲਿਸਟ ਵਜੋਂ ਕੰਮ ਕਰ ਰਿਹਾ ਸੀ। ਦੂਜੇ ਪਾਸੇ ਮਲੈਕਾ ਚਿਤ੍ਰੇ ਟੈਂਪਲ ਯੂਨੀਵਰਸਿਟੀ ਤੋਂ ਫਾਰਮੇਸੀ ਵਿੱਚ ਡਾਕਟਰੇਟ ਦੀ ਪੜ੍ਹਾਈ ਕਰ ਰਹੀ ਸੀ ਅਤੇ ਨਾਲ ਹੀ ਅਕਾਡੀਆ ਫਾਰਮਾਸਿਊਟੀਕਲਜ਼ ਵਿੱਚ ਕੁਆਲਿਟੀ ਓਪਰੇਸ਼ਨਜ਼ ਸਪੈਸ਼ਲਿਸਟ ਵਜੋਂ ਕੰਮ ਕਰ ਰਹੀ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ ਮਲੈਕਾ ਦੇ ਪਰਿਵਾਰ ਨੇ ਬਿਨਾਂ ਕਿਸੇ ਤੱਥ ਦੇ ਸਨਸਨੀਖੇਜ਼ ਅਟਕਲਾਂ ਅਤੇ ਅਫ਼ਵਾਹਾਂ ਫੈਲਾਉਣ ਵਾਲੀਆਂ ਮੀਡੀਆ ਰਿਪੋਰਟਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
