ਪਾਕਿਸਤਾਨ ''ਚ ਲਸ਼ਕਰ-ਏ-ਝਾਂਗਵੀ ਦੇ 3 ਅੱਤਵਾਦੀ ਗ੍ਰਿਫਤਾਰ

07/14/2020 7:49:14 PM

ਲਾਹੌਰ (ਭਾਸ਼ਾ): ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਹੇ ਪਾਬੰਦੀਸ਼ੁਦਾ ਲਸ਼ਕਰ-ਏ-ਝਾਂਗਵੀ ਸਮੂਹ ਦੇ ਤਿੰਨ ਅੱਤਵਾਦੀਆਂ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਪੁਲਸ ਦੇ ਅੱਤਵਾਦ-ਰੋਕੂ ਵਿਭਾਗ ਨੇ ਲਾਹੌਰ ਤੋਂ 95 ਕਿਲੋਮੀਟਰ ਦੂਰ ਗੁਜਰਾਂਵਾਲਾ ਜ਼ਿਲੇ ਵਿਚ ਉਨ੍ਹਾਂ ਦੀ ਮੌਜੂਦਗੀ ਦੀ ਸੂਚਨਾ ਮਿਲਦੇ ਹੀ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ। 

ਪੁਲਸ ਨੇ ਦੱਸਿਆ ਕਿ ਪੰਜਾਬ ਪੁਲਸ ਦੇ ਅੱਤਵਾਦ ਰੋਕੂ ਵਿਭਾਗ ਨੂੰ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਝਾਂਗਵੀ ਦੇ ਤਿੰਨ ਅੱਤਵਾਦੀਆਂ ਦੇ ਗੁਜਰਾਂਵਾਲਾ ਜ਼ਿਲੇ ਦੀ ਮੁੱਖ ਜੀ.ਟੀ. ਰੋਡ 'ਤੇ ਹੋਣ ਤੇ ਗੁਜਰਾਂਵਾਲਾ ਸ਼ਹਿਰ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਦੇ ਬਾਰੇ ਵਿਚ ਗੁਪਤ ਸੂਚਨਾ ਮਿਲੀ। ਸੀ.ਟੀ.ਡੀ. ਨੇ ਮੰਗਲਵਾਰ ਨੂੰ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਸੀ.ਟੀ.ਡੀ. ਦਲ ਨੇ ਸੋਮਵਾਰ ਦੀ ਸ਼ਾਮ ਛਾਪਾ ਮਾਰਿਆ ਤੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਦੀ ਪਛਾਣ ਮੁਹੰਮਦ ਸਾਕਿਬ, ਅਬਦੁੱਲ ਮਲਿਕ ਤੇ ਮੁਜਾਹਿਦ ਇਕਬਾਲ ਦੇ ਰੂਪ ਵਿਚ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਕੋਲੋਂ ਧਮਾਕਾਖੇਜ਼ ਸਮੱਗਰੀ ਤੇ ਡੈਟੋਨੇਟਰ ਬਰਾਮਦ ਕੀਤੇ ਗਏ ਹਨ।


Baljit Singh

Content Editor

Related News