ਅਮਰੀਕਾ ''ਚ ਗੋਲੀਬਾਰੀ ਦੀ ਘਟਨਾ ''ਚ 3 ਦੀ ਮੌਤ

Monday, Dec 28, 2020 - 12:43 AM (IST)

ਅਮਰੀਕਾ ''ਚ ਗੋਲੀਬਾਰੀ ਦੀ ਘਟਨਾ ''ਚ 3 ਦੀ ਮੌਤ

ਰਾਕਫੋਰਡ-ਅਮਰੀਕਾ ਦੇ ਇਲੀਨੋਇਸ ਸਥਿਤ ਇਕ ਬਾਲਿੰਗ ਐਲੀ 'ਚ ਸ਼ਨੀਵਾਰ ਰਾਤ ਇਕ ਬੰਦੂਕਧਾਰੀ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ, ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਵਾਇਨਬੋਗੀ ਕਾਊਂਟੀ ਸਟੇਟ ਦੇ ਅਟਾਰਨੀ ਜੇ ਹੈਨਲੀ ਨੇ ਕਿਹ ਕਿ ਫਲੋਰਿਡਾ ਦੇ ਰਹਿਣ ਵਾਲੇ ਡਿਊਕ ਵੈਬ (37) ਨੂੰ ਇਸ ਮਾਮਲੇ 'ਚ ਦੋਸ਼ੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ -ਨਵਾਜ਼ ਸ਼ਰੀਫ ਨਾਲ ਬਗਾਵਤ ਕੀਤੀ ਹੁੰਦੀ ਤਾਂ ਸ਼ਾਹਬਾਜ਼ ਪਾਕਿ ਦੇ ਹੁੰਦੇ ਪ੍ਰਧਾਨ ਮੰਤਰੀ : ਮਰੀਅਮ

ਰਾਕਫੋਰਡ ਪੁਲਸ ਪ੍ਰਮੁੱਖ ਡੈਨ ਓ ਸ਼ਿਆ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਘਟਨਾ ਦੇ ਸਬੰਧ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਗੋਲੀਬਾਰੀ 'ਚ ਮਾਰੇ ਗਏ ਵਿਅਕਤੀਆਂ ਦੀ ਉਮਰ 65,69 ਅਤੇ 73 ਸਾਲ ਹੈ। ਹਾਲਾਂਕਿ ਉਨ੍ਹਾਂ ਨੇ ਹਿਰਾਸਤ ਵਿਚ ਲਏ ਗਏ ਵਿਅਕਤੀ ਦੇ ਬਾਰੇ ਵਿਚ ਜਾਂ ਪੀੜਤਾਂ ਦੇ ਬਾਰੇ ਵਿਚ ਹੋਰ ਜਾਣਕਾਰੀ ਨਹੀਂ ਦਿੱਤੀ। 

ਇਹ ਵੀ ਪੜ੍ਹੋ -ਅਮਰੀਕਾ ਦੇ ਮੈਸਾਚੁਸੇਟਸ ’ਚ ਗੋਲੀਬਾਰੀ, ਇਕ ਦੀ ਮੌਤ ਤੇ ਪੰਜ ਜ਼ਖਮੀ

 


author

Karan Kumar

Content Editor

Related News