ਪਾਕਿਸਤਾਨ ''ਚ ਅੱਤਵਾਦੀ ਹਮਲੇ ''ਚ 3 ਲੋਕਾਂ ਦੀ ਮੌਤ
Thursday, Apr 21, 2022 - 03:26 PM (IST)
![ਪਾਕਿਸਤਾਨ ''ਚ ਅੱਤਵਾਦੀ ਹਮਲੇ ''ਚ 3 ਲੋਕਾਂ ਦੀ ਮੌਤ](https://static.jagbani.com/multimedia/2022_4image_15_26_212994682dfdfy.jpg)
ਪੇਸ਼ਾਵਰ- ਪਾਕਿਸਤਾਨ ਦੇ ਖੈਬਰ ਪੁਖਤੂਨਖਵਾ ਪ੍ਰਾਂਤ 'ਚ ਬੁੱਧਵਾਰ ਨੂੰ ਕੁਝ ਹਮਲਾਵਾਰਾਂ ਨੇ ਪੁਲਸ ਚੌਂਕੀ 'ਤੇ ਹਮਲਾ ਕੀਤਾ ਜਿਸ 'ਚ ਇਕ ਪੁਲਸ ਇੰਸਪੈਕਟਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅੱਤਵਾਦੀਆਂ ਨੇ ਪੇਸ਼ਾਵਰ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ 'ਚ ਅਜਬ ਤਲਾਬ ਪੁਲਸ ਚੌਂਕੀ 'ਤੇ ਹਮਲਾ ਕੀਤਾ, ਇਸ ਗੋਲੀਬਾਰੀ 'ਚ ਇਕ ਪੁਲਸ ਇੰਸਪੈਕਟਰ ਅਤੇ ਦੋ ਰਾਹਗੀਰ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜਵਾਬੀ ਕਾਰਵਾਈ 'ਚ ਇਕ ਅੱਤਵਾਦੀ ਵੀ ਮਾਰਿਆ ਗਿਆ। ਬਾਕੀ ਅੱਤਵਾਦੀ ਮੌਕੇ ਤੋਂ ਭੱਜਣ 'ਚ ਸਫਲ ਰਹੇ। ਖੇਤਰ 'ਚ ਤਲਾਸ਼ ਮੁਹਿੰਮ ਚਲਾਈ ਜਾ ਰਹੀ ਹੈ।