ਕੈਲੀਫੋਰਨੀਆ : ਬੱਸ ਹਾਦਸੇ 'ਚ 3 ਲੋਕਾਂ ਦੀ ਮੌਤ ਅਤੇ 18 ਲੋਕ ਜ਼ਖਮੀ

2/23/2020 9:35:35 AM

ਪਾਲਾ ਮੇਸਾ— ਅਮਰੀਕਾ 'ਚ ਦੱਖਣੀ ਕੈਲੀਫੋਰਨੀਆ ਹਾਈਵੇਅ 'ਤੇ ਇਕ ਚਾਰਟਰ ਬੱਸ ਸੜਕ ਤੋਂ ਫਿਸਲ ਕੇ ਇਕ ਡੈਮ 'ਚ ਡਿੱਗ ਗਈ ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 18 ਜ਼ਖਮੀ ਹੋ ਗਏ। 'ਨਾਰਥ ਕਾਊਂਟੀ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ' ਦੇ ਬੁਲਾਰੇ ਨੇ ਦੱਸਿਆ ਕਿ ਸੈਨ ਡਿਏਗੋ ਦੇ ਉੱਤਰ 'ਚ ਤਕਰੀਬਨ 72 ਕਿਲੋਮੀਟਰ ਦੂਰ ਪਾਲਾ ਮੇਸਾ 'ਚ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਤਕਰੀਬਨ 10 ਵਜੇ ਇਹ ਹਾਦਸਾ ਵਾਪਰਿਆ।


ਕਈ ਯਾਤਰੀਆਂ ਨੂੰ ਬੱਸ 'ਚੋਂ ਕੱਢ ਲਿਆ ਗਿਆ ਸੀ ਪਰ ਇਕ ਮ੍ਰਿਤਕ ਬੱਸ 'ਚ ਹੀ ਫਸਿਆ ਰਿਹਾ। ਇਸ ਬੱਸ 'ਚ ਕੋਈ ਸੀਟ ਬੈਲਟ ਨਹੀਂ ਸੀ।'' ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਤਿੰਨ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀ ਮਾਰਕ ਨੇ ਦੱਸਿਆ ਕਿ ਬੱਸ ਡਰਾਈਵਰ ਨੇ ਝਟਕੇ ਨਾਲ ਬੱਸ ਮੋੜੀ ਅਤੇ ਵਾਹਨ 'ਤੇ ਕੰਟਰੋਲ ਗੁਆ ਲਿਆ। ਮੀਂਹ ਕਾਰਨ ਸੜਕਾਂ 'ਤੇ ਤਿਲਕਣ ਭਰੀ ਸੀ, ਸ਼ਾਇਦ ਇਸੇ ਕਾਰਨ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਡਿੱਗ ਗਈ। ਫਿਲਹਾਲ ਪੁਲਸ ਇੱਥੇ ਜਾਂਚ ਕਰ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ