ਅਮਰੀਕਾ ਦੇ ਫਿਲਾਡੇਲਫੀਆ ’ਚ ਚੱਲੀਆਂ ਗੋਲ਼ੀਆਂ, 3 ਦੀ ਮੌਤ ਤੇ 11 ਜ਼ਖ਼ਮੀ

Sunday, Jun 05, 2022 - 03:47 PM (IST)

ਅਮਰੀਕਾ ਦੇ ਫਿਲਾਡੇਲਫੀਆ ’ਚ ਚੱਲੀਆਂ ਗੋਲ਼ੀਆਂ, 3 ਦੀ ਮੌਤ ਤੇ 11 ਜ਼ਖ਼ਮੀ

ਫਿਲਾਡੇਲਫੀਆ (ਏ. ਪੀ.) : ਅਮਰੀਕਾ ਦੇ ਫਿਲਾਡੇਲਫੀਆ ’ਚ ਸ਼ਨੀਵਾਰ ਦੇਰ ਰਾਤ ਹੋਈ ਗੋਲੀਬਾਰੀ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 11 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਇੰਸਪੈਕਟਰ ਡੀ. ਐੱਫ. ਪੇਸ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭੀੜ ’ਤੇ ਗੋਲ਼ੀਆਂ ਚਲਾਈਆਂ ਗਈਆਂ ਸਨ ਅਤੇ ਇਕ ਅਧਿਕਾਰੀ ਨੇ ਇਕ ਸ਼ੱਕੀ ’ਤੇ ਗੋਲੀਬਾਰੀ ਕੀਤੀ ਸੀ। ਇਹ ਸਪੱਸ਼ਟ ਨਹੀਂ ਹੈ ਕਿ ਸ਼ੱਕੀ ਨੂੰ ਗੋਲੀ ਮਾਰੀ ਗਈ ਸੀ ਜਾਂ ਨਹੀਂ।

ਇਹ ਵੀ ਪੜ੍ਹੋ : ਕੇਂਦਰ ਤੇ ਸੂਬਾ ਸਰਕਾਰ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਬਰਨ ਦਿੱਤੀ ਜ਼ੈੱਡ ਸੁਰੱਖਿਆ

ਪੇਸ ਨੇ ਕਿਹਾ, ‘‘ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਾਊਥ ਸਟ੍ਰੀਟ ’ਤੇ ਸੈਂਕੜੇ ਲੋਕ ਜਸ਼ਨ ਮਨਾ ਰਹੇ ਹਨ ਜਿਵੇਂ ਕਿ ਉਹ ਹਰ ਵੀਕੈਂਡ ਕਰਦੇ ਹਨ, ਉਸੇ ਸਮੇਂ ਗੋਲੀਬਾਰੀ ਹੋ ਜਾਂਦੀ ਹੈ।’’ ਗੋਲੀਬਾਰੀ ’ਚ ਜ਼ਖ਼ਮੀ ਹੋਏ ਲੋਕਾਂ ਦੀ ਹਾਲਤ ਦਾ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਪਰ ਦੋ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲਸ ਵਿਭਾਗ ਨੇ ਟਵੀਟ ਕਰਕੇ ਕਿਹਾ ਕਿ ਘਟਨਾ ਵਾਲੀ ਥਾਂ ’ਤੇ ਜਾਣ ਤੋਂ ਬਚੋ। ਵਿਭਾਗ ਨੇ ਦੱਸਿਆ ਕਿ ਕਈ ਲੋਕ ਜ਼ਖ਼ਮੀ ਹੋਏ ਹਨ।


author

Manoj

Content Editor

Related News