ਸਕਾਟਲੈਂਡ ''ਚ ਟਰੇਨ ਪਟੜੀ ਤੋਂ ਉਤਰੀ, 3 ਦੀ ਮੌਤ ਤੇ 6 ਜ਼ਖਮੀ

08/12/2020 11:57:13 PM

ਲੰਡਨ - ਬ੍ਰਿਟਿਸ਼ ਪਰਿਵਹਨ ਪੁਲਸ ਨੇ ਦੱਸਿਆ ਕਿ ਤੂਫਾਨੀ ਮੌਸਮ ਕਾਰਨ ਉੱਤਰ-ਪੂਰਬੀ ਸਕਾਟਲੈਂਡ ਵਿਚ ਇਕ ਟਰੇਨ ਪਟੜੀ ਤੋਂ ਉਤਰ ਗਈ। ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 6 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰ ਮਿਲੀ ਹੈ। ਉਨ੍ਹਾਂ ਨੂੰ ਨੇੜੇ ਦੇ ਇਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਤੇਜ਼ ਮੀਂਹ ਤੋਂ ਬਾਅਦ ਬੁੱਧਵਾਰ ਨੂੰ ਹੋਏ ਇਸ ਹਾਦਸੇ ਵਿਚ ਟਰੇਨ ਡਰਾਈਵਰ ਦੀ ਵੀ ਮੌਤ ਹੋਈ ਹੈ। ਸਕਾਟਲੈਂਡ ਦੀ ਫਸਰਟ ਮਿਨੀਸਟਰ ਨਿਕੋਲ ਸਟਰੂਜ਼ਨ ਨੇ ਟਰੇਨ ਦੇ ਪਟੜੀ ਤੋਂ ਉਤਰਣ ਦੀ ਘਟਨਾ ਨੂੰ ਵੱਡਾ ਹਾਦਸਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਐਮਰਜੰਸੀ ਬੈਠਕ ਬੁਲਾਵੇਗੀ। ਪੁਲਸ ਐਂਬੂਲੈਂਸ, ਕਈ ਏਅਰ ਐਂਬੂਲੈਂਸ ਅਤੇ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ।

PunjabKesari


Khushdeep Jassi

Content Editor

Related News