ਮਿਆਂਮਾਰ ''ਚ ਵਾਪਰੀ ਬੱਸ ਦੁਰਘਟਨਾ, 3 ਲੋਕਾਂ ਦੀ ਮੌਤ ਤੇ 13 ਜ਼ਖਮੀ

Wednesday, Jun 17, 2020 - 02:34 PM (IST)

ਮਿਆਂਮਾਰ ''ਚ ਵਾਪਰੀ ਬੱਸ ਦੁਰਘਟਨਾ, 3 ਲੋਕਾਂ ਦੀ ਮੌਤ ਤੇ 13 ਜ਼ਖਮੀ

ਯਾਂਗੂਨ- ਮਿਆਂਮਾਰ ਦੇ ਸ਼ਾਨ ਸੂਬੇ ਵਿਚ ਬੁੱਧਵਾਰ ਨੂੰ ਇਕ ਐਕਸਪ੍ਰੈੱਸ ਬੱਸ ਦੇ ਉਲਟ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਦੇਸ਼ ਦੇ ਫਾਇਰ ਫਾਈਟਰਜ਼ ਵਿਭਾਗ ਨੇ ਇਹ ਜਾਣਕਾਰੀ ਦਿੱਤੀ। 

ਉਨ੍ਹਾਂ ਨੇ ਦੱਸਿਆ ਕਿ ਬੱਸ ਦੁਰਘਟਨਾ ਅੱਜ ਤੜਕੇ ਨਾਵੰਘਕਿਓ ਕਸਬੇ ਵਿਚ ਵਾਪਰੀ। ਸਥਾਨਕ ਸਮੇਂ ਮੁਤਾਬਕ ਤੜਕੇ ਸਾਢੇ ਤਿੰਨ ਵਜੇ ਪਿਓਂਡਾਂਗਸੂ ਹਾਈਵੇਅ ਦੇ ਗੋਟੇ ਟਵਿਨ ਰੋਡ 'ਤੇ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਬੱਸ ਉਲਟ ਗਈ। ਬੱਸ ਵਿਚ 16 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ 3 ਯਾਤਰੀਆਂ ਦੀ ਮੌਤ ਹੋ ਗਈ ਤੇ ਹੋਰ 13 ਲੋਕ ਜ਼ਖਮੀ ਹੋ ਗਏ। 

ਘਟਨਾ ਵਾਲੇ ਸਥਾਨ 'ਤੇ ਬਚਾਅ ਮੁਹਿੰਮ ਵਿਚ ਲੱਗੇ ਇਕ ਫਿਊ ਸਿਨ ਮਾਈਟਾਰ ਸਮਾਜਕ ਵਿਕਾਸ ਸੰਗਠਨ ਦੇ ਮੈਂਬਰ ਨੇ ਦੱਸਿਆ ਕਿ ਹਾਦਸੇ ਵਿਚ ਬੱਸ ਦੀ ਬਾਡੀ ਪੂਰੀ ਤਰ੍ਹਾਂ ਟੁੱਟ ਗਈ ਅਤੇ ਬਚਾਅ ਮੁਹਿੰਮ ਦੇ ਬਾਅਦ ਸੜਕ 'ਤੇ ਬੱਸਾਂ ਦੀ ਆਵਾਜਾਈ ਫਿਰ ਤੋਂ ਸ਼ੁਰੂ ਹੋ ਗਈ ਹੈ। ਵਿਭਾਗ ਨੇ ਦੱਸਿਆ ਕਿ ਦੁਰਘਟਨਾ ਵਿਚ ਜ਼ਖਮੀ ਯਾਤਰੀਆਂ ਦਾ ਨਾਵੰਘਕਿਓ ਕਸਬੇ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।  
 


author

Lalita Mam

Content Editor

Related News