ਹਾਊਸ ਆਫ ਰਿਪ੍ਰੈਜ਼ੇਂਟੇਟਿਵ ਦੀਆਂ ਪ੍ਰਾਇਮਰੀ ਚੋਣਾਂ ''ਚ 3 ਭਾਰਤੀਆਂ ਨੇ ਮਾਰੀ ਬਾਜ਼ੀ
Wednesday, Sep 05, 2018 - 01:45 AM (IST)

ਵਾਸ਼ਿੰਗਟਨ — ਅਮਰੀਕਾ 'ਚ ਹਾਊਸ ਆਫ ਰਿਪ੍ਰੈਜ਼ੇਂਟੇਟਿਵ ਲਈ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪ੍ਰਾਇਮਰੀਚੋਣਾਂ 'ਚ 3 ਭਾਰਤੀ-ਅਮਰੀਕੀਆਂ ਹੀਰਲ ਤਿਪੀਨ੍ਰੇਨੀ, ਅਨੀਤਾ ਮਲਿਕ ਅਤੇ ਸੰਜੈ ਪਟੇਲ ਨੂੰ ਜਿੱਤ ਮਿਲੀ ਹੈ। ਤਿੰਨਾਂ ਨੂੰ ਵਿਰੋਧੀ ਧਿਰ ਡੈਮੋਕ੍ਰੇਟਸ ਦੀਆਂ ਪ੍ਰਾਇਮਰੀ ਚੋਣਾਂ 'ਚ ਜਿੱਤ ਹਾਸਲ ਹੋਈ ਹੈ ਇਨ੍ਹਾਂ 'ਚੋਂ 2 ਔਰਤਾਂ ਤਿਪੀਨ੍ਰੇਨੀ ਅਤੇ ਮਲਿਕ ਰਿਪਬਲਿਕਨ ਪਾਰਟੀ ਦਾ ਸਮਰਥਨ ਕਰਨ ਵਾਲੇ ਐਰੀਜ਼ੋਨਾ ਰਾਜ ਤੋਂ ਚੋਣਾਂ ਲੜਣਗੀਆਂ। ਉਥੇ ਹੀ ਪਟੇਲ ਲੋਰੀਡਾ ਤੋਂ ਚੋਣਾਂ ਲੜਣਗੇ।