''ਗਲੋਬਲ ਸਟੂਡੈਂਟ ਪ੍ਰਾਈਜ਼'' 2024 ਲਈ ਚੋਟੀ ਦੇ 50 ਦੀ ਸੂਚੀ ''ਚ 3 ਭਾਰਤੀ ਸ਼ਾਮਲ

Thursday, Jul 18, 2024 - 12:33 AM (IST)

''ਗਲੋਬਲ ਸਟੂਡੈਂਟ ਪ੍ਰਾਈਜ਼'' 2024 ਲਈ ਚੋਟੀ ਦੇ 50 ਦੀ ਸੂਚੀ ''ਚ 3 ਭਾਰਤੀ ਸ਼ਾਮਲ

ਲੰਡਨ : ਰਾਜਸਥਾਨ ਦੇ ਇਕ ਅਤੇ ਕਰਨਾਟਕ ਦੇ ਦੋ ਵਿਦਿਆਰਥੀਆਂ ਨੇ 'ਚੇਗ.ਓਆਰਜੀ ਗਲੋਬਲ ਸਟੂਡੈਂਟ ਪ੍ਰਾਈਜ਼' 2024 ਲਈ ਚੋਟੀ ਦੇ 50 ਉਮੀਦਵਾਰਾਂ ਵਿਚ ਥਾਂ ਬਣਾਈ ਹੈ। 'ਚੇਗ.ਓਆਰਜੀ ਗਲੋਬਲ ਸਟੂਡੈਂਟ ਪ੍ਰਾਈਜ਼' ਇਕ ਸਾਲਾਨਾ ਪੁਰਸਕਾਰ ਹੈ ਜਿਹੜਾ ਸਿੱਖਿਆ ਅਤੇ ਸਮਾਜ 'ਤੇ ਅਸਲ ਪ੍ਰਭਾਵ ਪਾਉਣ ਵਾਲੇ ਅਸਾਧਾਰਨ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ। ਪੁਰਸਕਾਰ ਵਜੋਂ ਇਕ ਲੱਖ ਅਮਰੀਕੀ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ।

ਇਸ ਪੁਰਸਕਾਰ ਲਈ ਚੋਟੀ ਦੇ 50 ਉਮੀਦਵਾਰਾਂ ਦੀ ਸੂਚੀ ਵਿਚ ਥਾਂ ਬਣਾਉਣ ਵਾਲਿਆਂ ਵਿਚ ਬੀਜੀਐੱਸ ਨੈਸ਼ਨਲ ਪਬਲਿਕ ਸਕੂਲ, ਬੈਂਗਲੁਰੂ ਦੇ 17 ਸਾਲਾ ਵਿਦਿਆਰਥੀ ਪ੍ਰਜਵਲ ਨਵੀਨ ਹਲਾਲੇ, ਨੈਸ਼ਨਲ ਪਬਲਿਕ ਸਕੂਲ ਆਰਐੱਨਆਰ, ਬੈਂਗਲੁਰੂ ਦੀ 16 ਸਾਲਾ ਵਿਦਿਆਰਥਣ ਦੀਵਾ ਉਤਕਰਸ਼ ਅਤੇ ਜੈਸ਼੍ਰੀ ਪੇਰੀਵਾਲ ਇੰਟਰਨੈਸ਼ਨਲ ਸਕੂਲ, ਜੈਪੁਰ ਦੇ 17 ਸਾਲਾ ਵਿਦਿਆਰਥੀ ਕਵਿਨ ਸ਼ਰਮਾ ਸ਼ਾਮਲ ਹਨ। ਇਸ ਪੁਰਸਕਾਰ ਲਈ 176 ਦੇਸ਼ਾਂ ਤੋਂ 11,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਸਨ।

 ਇਹ ਵੀ ਪੜ੍ਹੋ : ਕੇਦਾਰਨਾਥ ਮੰਦਰ ਦਾ ਪ੍ਰਤੀਰੂਪ ਬਣਾਉਣ ਤੋਂ ਪਿੱਛੇ ਨਹੀਂ ਹਟੇਗਾ ਦਿੱਲੀ ਟਰੱਸਟ, ਕਿਹਾ- 'ਕਾਨੂੰਨੀ ਲੜਾਈ ਲਈ ਹਾਂ ਤਿਆਰ'

'ਚੇਗ' ਦੇ ਮੁੱਖ ਸੰਚਾਰ ਅਧਿਕਾਰੀ ਹੀਥਰ ਹੈਟਲੋ ਪੋਰਟਰ ਨੇ ਕਿਹਾ ਕਿ ਗਲੋਬਲ ਸਟੂਡੈਂਟ ਪ੍ਰਾਈਜ਼ ਲਈ ਚੋਟੀ ਦੇ 50 ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਆਪਣੇ ਅਨੁਭਵ ਸਾਂਝੇ ਕਰਨ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਸਿਖਰਲੇ 50 ਵਿਚ ਥਾਂ ਬਣਾਉਣ ਵਾਲੇ ਵਿਦਿਆਰਥੀਆਂ ਨੇ ਵਾਤਾਵਰਣ ਤੋਂ ਲੈ ਕੇ ਬਰਾਬਰੀ ਅਤੇ ਨਿਆਂ ਤੱਕ, ਸਿਹਤ ਅਤੇ ਤੰਦਰੁਸਤੀ ਤੋਂ ਲੈ ਕੇ ਸਿੱਖਿਆ ਅਤੇ ਹੁਨਰ ਤੱਕ, ਨੌਜਵਾਨ ਸਸ਼ਕਤੀਕਰਨ ਤੋਂ ਗਰੀਬੀ ਹਟਾਉਣ ਤੱਕ ਦੇ ਖੇਤਰਾਂ ਵਿਚ ਬਹੁਤ ਪ੍ਰਭਾਵ ਪਾਇਆ ਹੈ। 'ਗਲੋਬਲ ਸਟੂਡੈਂਟ ਪ੍ਰਾਈਜ਼' 2024 ਦੀ ਸਿਖਰ 10 ਸੂਚੀ ਸਤੰਬਰ ਵਿਚ ਐਲਾਨੇ ਜਾਣ ਦੀ ਉਮੀਦ ਹੈ। ਜੇਤੂ ਦੀ ਚੋਣ 'ਗਲੋਬਲ ਸਟੂਡੈਂਟ ਪ੍ਰਾਈਜ਼ ਅਕੈਡਮੀ' ਵੱਲੋਂ ਫਾਈਨਲ 10 ਵਿੱਚੋਂ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

DILSHER

Content Editor

Related News