ਨੇਪਾਲ ''ਚ ਇਮਾਰਤ ਢਹਿਣ ਕਾਰਨ 3 ਭਾਰਤੀ ਮਜ਼ਦੂਰਾਂ ਦੀ ਮੌਤ ਤੇ 3 ਜ਼ਖਮੀ

Saturday, Jun 15, 2019 - 10:25 PM (IST)

ਨੇਪਾਲ ''ਚ ਇਮਾਰਤ ਢਹਿਣ ਕਾਰਨ 3 ਭਾਰਤੀ ਮਜ਼ਦੂਰਾਂ ਦੀ ਮੌਤ ਤੇ 3 ਜ਼ਖਮੀ

ਕਾਠਮੰਡੂ - ਨੇਪਾਲ ਦੇ ਦਾਂਗ ਜ਼ਿਲੇ 'ਚ ਸ਼ਨੀਵਾਰ ਨੂੰ ਇਕ ਸੀਮੈਂਟ ਫੈਕਟਰੀ ਦੀ ਨਿਰਮਾਣ ਅਧੀਨ ਇਮਾਰਤ ਦਾ ਇਕ ਹਿੱਸਾ ਢਹਿ ਜਾਣ ਕਾਰਨ 3 ਭਾਰਤੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ।
ਮਾਈ ਰਿਪਬਲਿਕਾ ਦੀ ਰਿਪੋਰਟ ਸਮਰਾਟ ਸੀਮੈਂਟ ਫੈਕਟਰੀ ਨਾਲ ਸਬੰਧ ਇਕ ਇਮਾਰਤ ਦੀ 6ਵੀਂ ਮੰਜ਼ਿਲ 'ਤੇ ਮਜ਼ਦੂਰ ਕੰਮ ਕਰ ਰਹੇ ਸਨ ਜਦ ਇਹ ਹਾਦਸਾ ਵਾਪਰਿਆ। ਰਿਪੋਰਟ 'ਚ ਫੈਕਟਰੀ ਦੇ ਪ੍ਰਬੰਧਕ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਮ੍ਰਿਤਕਾਂ ਦੀ ਪਛਾਣ ਸਾਹਿਬ ਬੋਦਰਾ, ਦਿਆਲ ਹਾਰੇਨ ਅਤੇ ਮੰਗਲ ਕਸ਼ਯਪ ਦੇ ਰੂਪ 'ਚ ਕੀਤੀ ਗਈ ਹੈ। ਇਸ ਹਾਦਸੇ 'ਚ 3 ਹੋਰ ਮਜ਼ਦੂਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਭੈਰਹਵਾ ਸਥਿਤ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ ਅਤੇ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


author

Khushdeep Jassi

Content Editor

Related News