ਡ੍ਰੈਗਨ ਨੂੰ ਅਲੱਗ-ਥਲੱਗ ਪੈਣ ਦਾ ਡਰ, 3% ਵਿਕਾਸ ਦਰ ਪਰ ਫਿਰ ਵੀ ਚੀਨ ਦੇ ਰਿਹੈ ਚਿਤਾਵਨੀ

03/08/2023 10:31:05 AM

ਬੀਜਿੰਗ (ਬਿਊਰੋ) ਤੇਜ਼ੀ ਨਾਲ ਡਿੱਗ ਕੇ ਚੀਨ ਦੀ ਵਿਕਾਸ ਦਰ ਵਿੱਤ ਸਾਲ 2022 ਵਿਚ 3 ਫੀਸਦੀ ’ਤੇ ਆ ਗਈ ਹੈ। ਬੀਜਿੰਗ ਵਿਚ ਸੱਤਾਧਿਰ ਜਿਨਪਿੰਗ ਸਰਕਾਰ ਇਸ ’ਤੇ ਵੀ ਆਪਣੇ ਸਰਕਾਰੀ ਮੀਡੀਆ ਰਾਹੀਂ ਵਿਕਾਸ ਦਾ ਢਿੰਡੋਰਾ ਪਿੱਟ ਰਹੀ ਹੈ। ਚੀਨ ਦੀ ਜਨਤਾ ਤੋਂ ਸੱਚ ਲੁਕਾਇਆ ਜਾ ਰਿਹਾ ਹੈ। ਇਸਦੇ ਲਈ ਰੂਸ ਦੀ ਆੜ ਲੈ ਕੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੂੰ ਲਾਲ ਅੱਖਾਂ ਵੀ ਦਿਖਾਈਆਂ ਜਾ ਰਹੀਆਂ ਹਨ। ਗਲੋਬਲ ਟਾਈਮਸ ਨੇ ਚੀਨ ਦੇ ਬਰਖਾਸਤ ਪ੍ਰਧਾਨ ਮੰਤਰੀ ਲੀ ਕੇਕਯਾਂਗ ਵਲੋਂ ਬੀਤੇ ਐਤਵਾਰ ਨੈਸ਼ਨਲ ਪੀਪੁਲਸ ਕਾਂਗਰਸ ਵਿਚ ਪੇਸ਼ ਰਿਪੋਰਟ ਵਿਚ ਚੀਨ ਦੀਆਂ ਕਥਿਤ ਪ੍ਰਾਪਤੀਆਂ ਦਾ ਵੇਰਵਾ ਦਿੱਤਾ ਹੈ। ਦੂਸਰੇ ਪਾਸੇ ਚੀਨ ਦੇ ਵਿਦੇਸ਼ ਮੰਤਰੀ ਕਿਨ ਗਾਂਗ ਅਮਰੀਕਾ ਨੂੰ ਚਿਤਾਵਨੀ ਦੇ ਰਹੇ ਹਨ ਕਿ ਮਰਿਆਦਾ ਵਿਚ ਰਹੇ।

ਤੜਫਦੀ ਤਸਵੀਰ 2022 ਦੀ

ਘਟਦੀ ਵਿਕਾਸ ਦਰ
ਵੱਧਦੀ ਬੇਰੋਜ਼ਗਾਰੀ
2 ਫੀਸਦੀ ਮਹਿੰਗਾਈ ਦਰ
68.5 ਕਰੋੜ ਟਨ ਅਨਾਜ ਉਤਪਾਦਨ
2023 ਤੋਂ ਉਮੀਦਾਂ
5% ਦੀ ਵਿਕਾਸ ਦਰ
3% ਮਹਿੰਗਾਈ ਦਰ
1.20 ਕਰੋੜ ਰੋਜ਼ਗਾਰ ਸ਼ਹਿਰੀ ਖੇਤਰਾਂ ਵਿਚ ਬੇਰੋਜ਼ਗਾਰੀ ਦਰ
3% ਵਿੱਤੀ ਘਾਟਾ
6.5 ਕਰੋੜ ਟਨ ਅਨਾਜ ਉਤਪਾਦਨ

ਤਾਈਵਾਨ ਦੀ ਲਾਲ ਲਾਈਨ ਟੱਪੇ ਨਾ ਅਮਰੀਕਾ : ਕਿਨ ਗਾਂਗ

ਜੋਅ ਬਾਈਡੇਨ ਸਰਕਾਰ ਦੀ ਬਦਲਦੀ ਇੰਡੋ-ਪੈਸੇਫਿਕ ਨੀਤੀ ਤੋਂ ਘਬਰਾਏ ਚੀਨ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਤਾਈਵਾਨ ਦੀ ਲਾਲ ਲਾਈਨ ਨੂੰ ਨਾ ਟੱਪੇ। ਚੀਨ ਦੇ ਵਿਦੇਸ਼ ਮੰਤਰੀ ਕਿਨ ਗਾਂਗ ਨੇ ਅਮਰੀਕਾ ਦੀ ਵਿਦੇਸ਼ ਨੀਤੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਇੰਡੋ-ਪੈਸੇਫਿਕ ਖੇਤਰ ਵਿਚ ਚੀਨ ਨੂੰ ਕੰਟਰੋਲ ਕਰਨ ਲਈ ਤਾਈਵਾਨ ਦੀ ਲਾਲ ਲਾਈਨ ਨੂੰ ਪਾਰ ਕਰ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰੀ ਕਿਨ ਗਾਂਗ ਨੇ ਮੰਗਲਵਾਰ ਨੂੰ ਰੂਸ ਨਾਲ ਨੇੜਲੇ ਸਬੰਧਾਂ ਦਾ ਸੰਕੇਤ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਚੀਨ ਨੂੰ ਕੰਟਰੋਲ ਕਰਨ ਦੀਆਂ ਅਮਰੀਕੀ ਕੋਸ਼ਿਸ਼ਾਂ ਕਦੇ ਸਫਲ ਨਹੀਂ ਹੋ ਸਕਣਗੀਆਂ। ਕਿਨ ਨੇ ਕਿਹਾ ਕਿ ਚੀਨ ਅਤੇ ਰੂਸ ਕੌਮਾਂਤਰੀ ਸਬੰਧਾਂ ਲਈ ਚੰਗਾ ਉਦਾਹਰਣ ਪੇਸ਼ ਕਰ ਰਹੇ ਹਨ ਅਤੇ ਉਨ੍ਹਾਂ ਦੇ ਨੇੜਲੇ ਦੋ-ਪੱਖੀ ਸਬੰਧਾਂ ਨੂੰ ਠੰਡੀ ਜੰਗ ਦੇ ਨਜ਼ਰੀਏ ਨਾਲ ਦੇਖਣਾ ਗ਼ਲਤ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਨਾਲ ਚੀਨ ਦੇ ਸਬੰਧਾਂ ਨੂੰ ਕੋਈ ਗਠਜੋੜ ਨਹੀਂ, ਕੋਈ ਟਕਰਾਅ ਨਹੀਂ ਅਤੇ ਕਿਸੇ ਤੀਸਰੀ ਧਿਰ ਖਿਲਾਫ ਟਾਰਗੈੱਟ ਨਹੀਂ ਦੇ ਰੂਪ ਵਿਚ ਪਰਿਭਾਸ਼ਤ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਨਾਲ ਵੀਜ਼ਾ ਪ੍ਰਣਾਲੀ ਨੂੰ ਸੌਖਾ ਬਣਾਉਣ ਦੀ ਤਿਆਰੀ ਕਰ ਰਿਹੈ ਰੂਸ

ਤੁਰਪ ਦਾ ਪੱਤਾ

ਚੀਨ ਦੇ ਆਰਥਿਕ ਵਿਕਾਸ ਵਿਚ 60 ਫੀਸਦੀ ਯੋਗਦਾਨ ਸਾਈ ਟੇਕ ਕੰਪਨੀਆਂ ਦਾ ਹੈ, ਪਰ ਪੱਛਮੀ ਜਗਤ ਅਤੇ ਬਾਕੀ ਦੀ ਦੁਨੀਆ ਇਨ੍ਹਾਂ ਦੀਆਂ ਸਰਗਰਮੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੀ ਹੈ।

ਚਿੰਤਾ ਵਾਲੀ ਗੱਲ

ਚੀਨ ਨੂੰ ਨਵੇਂ ਵਿੱਤ ਵਰ੍ਹੇ ਵਿਚ ਮਹਿੰਗਾਈ ਦਰ ਅਤੇ ਵਿੱਤੀ ਘਾਟਾ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ। ਉਥੇ ਸ਼ਹਿਰੀ ਖੇਤਰਾਂ ਵਿਚ ਰੋਜ਼ਗਾਰ ਪੱਧਰ ਸਥਿਰ ਹੈ। ਬੇਰੋਜ਼ਗਾਰੀ ਦਰ 5.5 ਫੀਸਦੀ ਨੂੰ ਛੂਹਣ ਦੀ ਉਮੀਦ ਉਹ ਖੁਦ ਕਰ ਰਿਹਾ ਹੈ। ਰੂਸ ਦੇ ਨਾਲ ਉਸਦੇ ਵਧਦੇ ਸਬੰਧ ਪੱਛਮੀ ਦੇਸ਼ਾਂ ਤੋਂ ਨਵੀਆਂ ਪਾਬੰਦੀਆਂ ਦਾ ਖਤਰਾ ਪੈਦਾ ਕਰ ਰਹੇ ਹਨ। ਅਮਰੀਕਾ ਉਸਦੀ ਆਈ. ਟੀ. ਕੰਪਨੀਆਂ ’ਤੇ ਜਾਸੂਸੀ ਦਾ ਸ਼ੱਕ ਕਰਦਾ ਹੈ ਅਤੇ ਕਈ ਕੰਪਨੀਆਂ ਨੂੰ ਆਪਣੇ ਕੋਲ ਕੰਮ ਕਰਨ ਤੋਂ ਰੋਕ ਚੁੱਕਾ ਹੈ।

ਸਭ ਤੋਂ ਵੱਡਾ ਪ੍ਰਦੂਸ਼ਕ ਦੇਸ਼ :

2021 ਵਿਚ ਚੀਨ ਨੂੰ ਕਾਰਬਨ ਡਾਇਆਕਸਾਈਡ ਦਾ ਸਭ ਤੋਂ ਵੱਡਾ ਨਿਕਾਸ ਕਰਨ ਵਾਲੇ ਦੇਸ਼ ਕਿਹਾ ਜਾ ਰਿਹਾ ਸੀ, ਉਸਦਾ ਨਿਕਾਸ ਗਲੋਬਲ ਇਮੀਸ਼ਨ ਦੇ ਲਗਭਗ 31 ਫੀਸਦੀ ਸੀ। ਹਾਲਾਂਕਿ ਚੀਨ ਇਸਨੂੰ ਘੱਟ ਕਰ ਕੇ 14.1 ਫੀਸਦੀ ਤੱਕ ਲਿਆਉਣ ਦਾ ਦਾਅਵਾ ਕਰਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News