ਆਸਟ੍ਰੇਲੀਆ 'ਚ ਕਾਰਾਂ ਦੀ ਜ਼ਬਰਦਸਤ ਟੱਕਰ, 3 ਲੋਕਾਂ ਦੀ ਦਰਦਨਾਕ ਮੌਤ
Friday, Jul 21, 2023 - 01:14 PM (IST)
ਸਿਡਨੀ (ਯੂ. ਐੱਨ. ਆਈ.): ਉੱਤਰ-ਪੂਰਬੀ ਆਸਟ੍ਰੇਲੀਆਈ ਰਾਜ ਕੁਈਨਜ਼ਲੈਂਡ ਦੇ ਇਕ ਪੇਂਡੂ ਇਲਾਕੇ ਫੈਡਰਲ ਵਿਚ ਸ਼ੁੱਕਰਵਾਰ ਸਵੇਰੇ ਤਿੰਨ ਕਾਰਾਂ ਦੀ ਟੱਕਰ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਕੁਈਨਜ਼ਲੈਂਡ ਪੁਲਸ ਨੇ ਸ਼ੁੱਕਰਵਾਰ ਨੂੰ ਇੱਥੇ ਇੱਕ ਰਿਪੋਰਟ ਵਿੱਚ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕਥਿਤ ਤੌਰ 'ਤੇ ਚੋਰੀ ਕੀਤਾ ਗਿਆ ਇਕ ਵਾਹਨ ਫੈਡਰਲ ਵਿਖੇ ਬਰੂਸ ਹਾਈਵੇਅ ਦੇ ਨਾਲ-ਨਾਲ ਉੱਤਰ ਵੱਲ ਲੇਨਾਂ 'ਤੇ ਇੱਕ ਹੋਰ ਵਾਹਨ ਦਾ ਪਿੱਛਾ ਕਰ ਰਿਹਾ ਹੈ ਅਤੇ ਉਸ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਮਗਰੋਂ ਦੋਵੇਂ ਵਾਹਨ ਦੱਖਣ ਵੱਲ ਜਾਣ ਵਾਲੀ ਲੇਨ ਵਿੱਚ ਚਲੇ ਗਏ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਆਸਮਾਨ ਤੋਂ ਡਿੱਗੇ ਟੈਨਿਸ ਗੇਂਦ ਆਕਾਰ ਦੇ ਗੜੇ, 100 ਤੋਂ ਵਧੇਰੇ ਲੋਕ ਜ਼ਖ਼ਮੀ (ਵੀਡੀਓ)
ਫਿਰ ਦੋਵੇਂ ਕਾਰਾਂ ਇਕ ਹੋਰ ਕਾਰ ਨਾਲ ਟਕਰਾ ਗਈਆਂ, ਜਿਸ ਨੂੰ 38 ਸਾਲਾ ਔਰਤ ਚਲਾ ਰਹੀ ਸੀ। ਇਸ ਟੱਕਰ 'ਚ 65 ਸਾਲਾ ਪੁਰਸ਼ ਡਰਾਈਵਰ ਅਤੇ ਦੂਜੀ ਗੱਡੀ 'ਚ ਸਵਾਰ 25 ਸਾਲਾ ਮਹਿਲਾ ਯਾਤਰੀ ਅਤੇ ਤੀਸਰੀ ਕਾਰ 'ਚ ਸਵਾਰ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਥਿਤ ਤੌਰ 'ਤੇ ਚੋਰੀ ਦੀ ਗੱਡੀ ਚਲਾ ਰਹੇ 25 ਸਾਲਾ ਵਿਅਕਤੀ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਸ ਘਟਨਾ ਤੋਂ ਪਹਿਲਾਂ ਚੋਰੀ ਹੋਏ ਵਾਹਨ ਦੇ ਸਵਾਰ ਵਿਅਕਤੀ ਅਤੇ ਦੂਜੇ ਵਾਹਨ 'ਤੇ ਸਵਾਰ ਵਿਅਕਤੀਆਂ ਦਾ ਆਪਸ ਵਿੱਚ ਕੋਈ ਸਬੰਧ ਸੀ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।