ਤੇਜ਼ ਰਫ਼ਤਾਰ ਨੇ ਘਰਾਂ ''ਚ ਵਿਛਾਏ ਸੱਥਰ, ਕਈ ਵਾਹਨਾਂ ਦੀ ਟੱਕਰ ''ਚ 3 ਹਲਾਕ, ਵੇਖੋ ਰੂਹ ਕੰਬਾਊ ਤਸਵੀਰਾਂ

Tuesday, Aug 08, 2023 - 11:02 AM (IST)

ਤੇਜ਼ ਰਫ਼ਤਾਰ ਨੇ ਘਰਾਂ ''ਚ ਵਿਛਾਏ ਸੱਥਰ, ਕਈ ਵਾਹਨਾਂ ਦੀ ਟੱਕਰ ''ਚ 3 ਹਲਾਕ, ਵੇਖੋ ਰੂਹ ਕੰਬਾਊ ਤਸਵੀਰਾਂ

ਨਿਊਯਾਰਕ (ਏਜੰਸੀ)- ਅਮਰੀਕਾ ਦੇ ਨਿਊਯਾਰਕ ਸੂਬੇ ਦੇ ਲੋਂਗ ਆਈਲੈਂਡ ਵਿਚ ਐਤਵਾਰ ਸ਼ਾਮ ਨੂੰ ਇਕ ਹਾਈਵੇਅ 'ਤੇ ਕਈ ਵਾਹਨਾਂ ਦੀ ਟੱਕਰ ਵਿਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਨੌਜਵਾਨ ਉਪਰੋਂ ਲੰਘੀਆਂ 14 ਕਾਰਾਂ, ਮਾਂ ਨਾਲ ਮੋਬਾਇਲ 'ਤੇ ਗੱਲ ਕਰਦਿਆਂ ਵਾਪਰਿਆ ਭਾਣਾ

PunjabKesari

ਨਸਾਓ ਕਾਉਂਟੀ ਪੁਲਸ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਇੱਕ ਕਾਰ ਸਨਰਾਈਜ਼ ਹਾਈਵੇਅ 'ਤੇ "ਤੇਜ਼ ਰਫ਼ਤਾਰ" ਨਾਲ ਪੱਛਮ ਵੱਲ ਜਾ ਰਹੀ ਸੀ, ਉਦੋਂ ਸ਼ਾਮ 7:20 ਵਜੇ ਦੇ ਕਰੀਬ ਗੱਡੀ 3 ਹੋਰਾਂ ਨਾਲ ਟਕਰਾ ਗਈ। ਪੁਲਸ ਮੁਤਾਬਕ ਹਾਦਸੇ 'ਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ 5 ਹੋਰਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਹੈ। ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 

PunjabKesari

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ, ਘਰ ਨੂੰ ਅੱਗ ਲੱਗਣ ਕਾਰਨ ਪਿਤਾ ਸਮੇਤ 5 ਬੱਚਿਆਂ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News