ਇਕਲੌਤੇ ਪੁੱਤ ਦੀ ਉਡੀਕ 'ਚ ਪੱਥਰ ਹੋ ਗਈਆਂ ਅੱਖਾਂ, ਕੈਨੇਡਾ ਰਹਿੰਦੇ ਪਰਿਵਾਰ ਨੂੰ ਮਿਲੀ ਮਨਹੂਸ ਖਬਰ

10/03/2017 2:25:43 PM

ਬ੍ਰਿਟਿਸ਼ ਕੋਲੰਬੀਆ,(ਏਜੰਸੀ)— ਅਮਰੀਕਾ ਦੇ ਲਾਸ ਵੇਗਾਸ 'ਚ ਇਕ ਸੰਗੀਤ ਪ੍ਰੋਗਰਾਮ ਦੌਰਾਨ ਹੋਈ ਗੋਲੀਬਾਰੀ 'ਚ 59 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 500 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ 'ਚ 3 ਕੈਨੇਡੀਅਨ ਵੀ ਸ਼ਾਮਲ ਹਨ ਅਤੇ 4 ਕੈਨੇਡੀਅਨ ਅਜੇ ਜ਼ਖਮੀ ਹਨ। ਇਸ ਗੋਲੀਬਾਰੀ ਦੇ ਦੋਸ਼ੀ ਨੂੰ ਪੁਲਸ ਨੇ ਢੇਰ ਕਰ ਦਿੱਤਾ ਤੇ ਇਸ ਸੰਬੰਧੀ ਹੋਰ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। 

PunjabKesari
ਇਕਲੌਤਾ ਪੁੱਤ ਕਹਿ ਗਿਆ ਅਲਵਿਦਾ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਰਹਿ ਰਹੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ 23 ਸਾਲਾ ਜਾਰਡਨ ਮੈਕਲਡੂਨ ਨਾਂ ਦਾ ਪੁੱਤ ਲਾਸ ਵੇਗਾਸ ਦੇ ਸੰਗੀਤਕ ਪ੍ਰੋਗਰਾਮ ਨੂੰ ਦੇਖਣ ਲਈ ਆਪਣੀ ਪ੍ਰੇਮਿਕਾ ਨਾਲ ਗਿਆ ਸੀ ਪਰ ਉੱਥੇ ਉਸ ਦੀ ਮੌਤ ਹੋ ਗਈ। ਜਾਰਡਨ ਥੋੜੇ ਹੀ ਦਿਨਾਂ ਮਗਰੋਂ 24 ਸਾਲਾਂ ਦਾ ਹੋਣ ਵਾਲਾ ਸੀ ਤੇ ਪਰਿਵਾਰ ਉਸ ਦੇ ਜਨਮ ਦਿਨ ਲਈ ਖਾਸ ਤਿਆਰੀਆਂ ਕਰ ਰਿਹਾ ਸੀ। 
ਜਾਰਡਨ ਮੈਕਲਡੂਨ ਆਪਣੀ ਪ੍ਰੇਮਿਕਾ ਨਾਲ ਲਾਸ ਵੇਗਾਸ ਗਿਆ ਤੇ ਉੱਥੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਹੇਥਰ ਗੂਜ਼ ਨਾਂ ਦੀ ਔਰਤ ਨੇ ਉਸ ਦੀ ਮਦਦ ਕੀਤੀ ਜੋ ਉਸ ਸਮੇਂ ਉੱਥੇ ਹੀ ਸੀ। ਉਸ ਨੇ ਦੱਸਿਆ ਕਿ ਜਾਰਡਨ ਨੇ ਉਸ ਦੀਆਂ ਬਾਹਾਂ 'ਚ ਹੀ ਦਮ ਤੋੜਿਆ। ਉਸ ਨੇ ਕਿਹਾ ਕਿ ਉਸ ਨੇ ਜਾਰਡਨ ਦਾ ਫੋਨ ਕੱਢ ਕੇ ਉਸ ਦੀ ਪ੍ਰੇਮਿਕਾ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ। ਕੁੱਝ ਹੀ ਸਮੇਂ ਮਗਰੋਂ ਉਸ ਨੇ ਉਸ ਦੀਆਂ ਬਾਹਾਂ 'ਚ ਦਮ ਤੋੜ ਦਿੱਤਾ। ਜਦ ਉਸ ਦੇ ਮਾਂ-ਬਾਪ ਅਲ ਅਤੇ ਅੰਗੇਲਾ ਨੂੰ ਇਹ ਮਨਹੂਸ ਖਬਰ ਮਿਲੀ ਤਾਂ ਉਨ੍ਹਾਂ ਦਾ ਦਿਲ ਟੁੱਟ ਗਿਆ। ਉਨ੍ਹਾਂ ਹੇਥਰ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਪੁੱਤ ਦੇ ਨਾਲ ਹੀ ਰਹੇ। ਇਸ ਜੋੜੇ ਨੇ ਕਿਹਾ ਕਿ ਉਨ੍ਹਾਂ ਦਾ ਇਕਲੌਤਾ ਪੁੱਤ ਵੀ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ। 

PunjabKesari
ਲਾਇਬ੍ਰੇਰੀਅਨ ਦੀ ਮੌਤ 'ਤੇ ਅਧਿਆਪਕ ਤੇ ਵਿਦਿਆਰਥੀ ਰੋਏ
ਇਸ ਗੋਲੀਬਾਰੀ 'ਚ ਇਕ ਹੋਰ ਕੈਨੇਡੀਅਨ ਔਰਤ ਜੋ ਸਕੂਲ 'ਚ ਲਾਈਬ੍ਰੇਰੀਅਨ ਸੀ, ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜੈਸੀਕਾ ਕਲੀਮਚੁੱਕ ਨਾਂ ਦੀ ਇਸ ਔਰਤ ਦੀ ਮੌਤ ਦੀ ਖਬਰ ਸੁਣ ਕੇ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਰੋਣ ਲੱਗ ਗਏ। ਉਹ 4 ਬੱਚਿਆਂ ਦੀ ਮਾਂ ਸੀ। ਉਨ੍ਹਾਂ ਦੱਸਿਆ ਕਿ ਉਹ ਬਹੁਤ ਖੁਸ਼ ਮਿਜ਼ਾਜ਼ ਅਤੇ ਮਿਲਣਸਾਰ ਔਰਤ ਸੀ। ਇਕ ਹੋਰ ਕੈਨੇਡੀਅਨ ਦੀ ਮੌਤ ਦੀ ਖਬਰ ਮਿਲੀ ਹੈ, ਜਿਸ ਦੇ ਨਾਂ ਆਦਿ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ। 4 ਕੈਨੇਡੀਅਨ ਨਾਗਰਿਕ ਜੋ ਜ਼ਖਮੀ ਹੋਏ, ਉਨ੍ਹਾਂ 'ਚੋਂ 2 ਔਰਤਾਂ ਹਨ। ਇਨ੍ਹਾਂ ਸਭ ਦਾ ਇਲਾਜ ਚੱਲ ਰਿਹਾ ਹੈ।


Related News