ਜੌਰਡਨ ''ਚ ਈਰਾਨ ਸਮਰਥਿਤ ਮਿਲੀਸ਼ੀਆ ਦੇ ਹਮਲੇ ''ਚ 3 ਅਮਰੀਕੀ ਸੈਨਿਕਾਂ ਦੀ ਮੌਤ: ਬਾਈਡੇਨ

Monday, Jan 29, 2024 - 12:24 AM (IST)

ਜੌਰਡਨ ''ਚ ਈਰਾਨ ਸਮਰਥਿਤ ਮਿਲੀਸ਼ੀਆ ਦੇ ਹਮਲੇ ''ਚ 3 ਅਮਰੀਕੀ ਸੈਨਿਕਾਂ ਦੀ ਮੌਤ: ਬਾਈਡੇਨ

ਕੋਲੰਬੀਆ — ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਐਤਵਾਰ ਨੂੰ ਕਿਹਾ ਕਿ ਜੌਰਡਨ 'ਚ ਡਰੋਨ ਹਮਲੇ 'ਚ ਅਮਰੀਕੀ ਹਥਿਆਰਬੰਦ ਬਲਾਂ ਦੇ ਤਿੰਨ ਮੈਂਬਰ ਮਾਰੇ ਗਏ ਅਤੇ 'ਕਈ' ਜ਼ਖ਼ਮੀ ਹੋ ਗਏ। ਬਾਈਡੇਨ ਨੇ ਇਸ ਹਮਲੇ ਲਈ ਈਰਾਨ ਸਮਰਥਿਤ ਮਿਲੀਸ਼ੀਆ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗਾਜ਼ਾ ਵਿੱਚ ਇਜ਼ਰਾਈਲ-ਹਮਾਸ ਯੁੱਧ ਵਿਚਾਲੇ ਈਰਾਨ-ਸਮਰਥਿਤ ਮਿਲੀਸ਼ੀਆ ਦੁਆਰਾ ਪੱਛਮੀ ਏਸ਼ੀਆ ਵਿੱਚ ਅਮਰੀਕੀ ਬਲਾਂ ਖ਼ਿਲਾਫ਼ ਮਹੀਨਿਆਂ ਤੋਂ ਜਾਰੀ ਹਮਲਿਆਂ ਵਿੱਚ ਪਹਿਲੀ ਵਾਰ ਅਮਰੀਕੀ ਨਾਗਰਿਕ ਹਤਾਹਤ ਹੋਏ ਹਨ, ਜਿਸ ਨਾਲ ਖੇਤਰ ਵਿੱਚ ਤਣਾਅ ਵਧਣ ਦਾ ਖਤਰਾ ਵਧ ਗਿਆ ਹੈ।

ਇਹ ਵੀ ਪੜ੍ਹੋ - ਭਿਆਨਕ ਭੂਚਾਲ ਨੂੰ ਵੀ ਸਹਿ ਸਕਦੈ ਅਯੁੱਧਿਆ ਦਾ ਰਾਮ ਮੰਦਰ: ਵਿਗਿਆਨੀ

ਬਾਈਡੇਨ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਸਾਰਿਆਂ ਨੂੰ "ਸਾਡੀ ਚੋਣ ਦੇ ਸਮੇਂ ਅਤੇ ਢੰਗ ਨਾਲ ਜਵਾਬਦੇਹ ਠਹਿਰਾਏਗਾ।" ਜੌਰਡਨ ਨੇ ਇਸ 'ਤੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਜਿਸਦੀਆਂ ਸਰਹੱਦਾਂ ਇਰਾਕ, ਇਜ਼ਰਾਈਲ, ਫਲਸਤੀਨੀ ਖੇਤਰਾਂ ਦੇ ਵੈਸਟ ਬੈਂਕ, ਸਾਊਦੀ ਅਰਬ ਅਤੇ ਸੀਰੀਆ ਨਾਲ ਲੱਗੀ ਹੋਈ ਹੈ। ਅਮਰੀਕੀ ਸੁਰੱਖਿਆ ਬਲ ਲੰਬੇ ਸਮੇਂ ਤੋਂ ਆਪਣੇ ਆਧਾਰ ਕੈਂਪ ਦੇ ਤੌਰ 'ਤੇ ਜੌਰਡਨ ਦਾ ਇਸਤੇਮਾਲ ਕਰਦੇ ਰਹੇ ਹਨ। ਜਾਰਡਨ ਵਿੱਚ ਕਰੀਬ 3,000 ਅਮਰੀਕੀ ਸੈਨਿਕ ਤਾਇਨਾਤ ਹਨ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਕਿਹਾ ਕਿ ਬਾਈਡੇਨ ਨੂੰ ਐਤਵਾਰ ਸਵੇਰੇ ਹਮਲੇ ਦੀ ਸੂਚਨਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ - ਛੇ ਦਿਨਾਂ 'ਚ 15 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਸ਼੍ਰੀ ਰਾਮਲੱਲਾ ਦੇ ਦਰਸ਼ਨ

 ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Inder Prajapati

Content Editor

Related News