ਅਮਰੀਕਾ ਦੇ 3 ਅਰਥ ਸ਼ਾਸਤਰੀਆਂ ਨੂੰ ਮਿਲਿਆ ਨੋਬਲ ਪੁਰਸਕਾਰ
Wednesday, Oct 13, 2021 - 01:27 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਇਸ ਸਾਲ ਦੇ ਨੋਬਲ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਗਈ ਹੈ। ਜਿਸ 'ਚ 3 ਅਮਰੀਕੀਆਂ ਦਾ ਨਾਮ ਵੀ ਜ਼ਿਕਰਯੋਗ ਹੈ। ਜ਼ਿਕਰਯੋਗ ਹੈ ਕਿ ਅਰਥ ਸ਼ਾਸਤਰ ਦੇ ਖੇਤਰ 'ਚ ਵੀ ਸ਼ਾਨਦਾਰ ਕਾਰਜਾਂ ਲਈ 2021 ਦੇ ਨੋਬਲ ਪੁਰਸਕਾਰ ਜੇਤੂਆਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। 2021 ਦੇ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਲਈ 3 ਅਮਰੀਕੀ ਅਰਥਸ਼ਾਸਤਰੀਆਂ ਡੇਵਿਡ ਕਾਰਡ, ਜੋਸ਼ੁਆ ਡੀ. ਐਂਗ੍ਰਿਸਟ ਅਤੇ ਗਾਈਡੋ ਇਮਬੈਂਸ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਤਿੰਨ ਅਮਰੀਕੀ ਅਰਥਸ਼ਾਸਤਰੀਆਂ ਨੂੰ 2021 ਦਾ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ "ਕੁਦਰਤੀ ਪ੍ਰਯੋਗਾਂ" ਤੋਂ ਸਿੱਟੇ ਕੱਢਣ ਦੇ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ। ਨੋਬਲ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਇਹ ਅਰਥ ਸ਼ਾਸਤਰੀ ਬਰਕਲੇ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਡੇਵਿਡ ਕਾਰਡ, ਮੈਸਾਚਉਸੇਟਸ ਇੰਸਟੀਚਿਟ ਆਫ਼ ਟੈਕਨਾਲੌਜੀ ਦੇ ਜੋਸ਼ੁਆ ਡੀ. ਐਂਗ੍ਰਿਸਟ ਅਤੇ ਸਟੈਨਫੋਰਡ ਸੂਨੀਵਰਸਿਟੀ ਦੇ ਗੁਇਡੋ ਇੰਬੈਂਨਸ ਹਨ।
ਇਹ ਖ਼ਬਰ ਪੜ੍ਹੋ- ਡਾਜ਼ਬਾਲ ਚੈਂਪੀਅਨਸ਼ਿਪ : ਚੰਡੀਗੜ੍ਹ ਦੀ ਟੀਮ ਨੇ ਜਿੱਤਿਆ ਕਾਂਸੀ ਤਮਗਾ
ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਕਿਹਾ ਕਿ ਤਿੰਨਾਂ ਨੇ ਆਰਥਿਕ ਵਿਗਿਆਨ ਵਿਚ ਨੇ ਅਨੁਭਵੀ ਕਾਰਜ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਦੇ ਕੈਨੇਡੀਅਨ ਮੂਲ ਦੇ ਡੇਵਿਡ ਕਾਰਡ ਨੂੰ ਘੱਟੋ ਘੱਟ ਉਜਰਤ, ਇਮੀਗ੍ਰੇਸ਼ਨ ਅਤੇ ਸਿੱਖਿਆ ਕਿਰਤ ਬਾਜ਼ਾਰ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ, ਬਾਰੇ ਉਸਦੀ ਖੋਜ ਲਈ ਅੱਧਾ ਇਨਾਮ ਦਿੱਤਾ ਗਿਆ ਹੈ। ਜਦਕਿ ਦੂਜੇ ਅੱਧੇ ਇਨਾਮ ਨੂੰ ਮੈਸੇਚਿਉਸੇਟਸ ਇੰਸਟੀਚਿਟ ਆਫ਼ ਟੈਕਨਾਲੌਜੀ ਦੇ ਜੋਸ਼ੁਆ ਐਂਗ੍ਰਿਸਟ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਗਾਈਡੋ ਇਮਬੈਂਸ ਨੂੰ ਮਿਲਿਆ ਹੈ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ: ਇਨ੍ਹਾਂ 4 ਦੇਸ਼ਾਂ ਨੇ ਲਾਂਚ ਕੀਤੀ ਆਪਣੀ ਜਰਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।