5 ਮਹੀਨਿਆਂ 'ਚ 34 ਲੱਖ ਸੈਲਾਨੀ ਪਹੁੰਚੇ ਟਿਊਨੀਸ਼ੀਆ
Friday, Jun 06, 2025 - 04:47 PM (IST)
ਟਿਊਨੀਸ਼ੀਆ (ਵਾਰਤਾ)- ਟਿਊਨੀਸ਼ੀਆ ਦੇ ਰਾਸ਼ਟਰੀ ਸੈਰ-ਸਪਾਟਾ ਦਫ਼ਤਰ ਦੇ ਮੁਖੀ ਮੁਹੰਮਦ ਮੇਹਦੀ ਹਲੋਈ ਨੇ ਕਿਹਾ ਹੈ ਕਿ ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿੱਚ 34 ਲੱਖ ਲੋਕਾਂ ਨੇ ਦੇਸ਼ ਦਾ ਦੌਰਾ ਕੀਤਾ। ਦੇਸ਼ ਦੇ ਨਿੱਜੀ ਰੇਡੀਓ ਸਟੇਸ਼ਨ 'ਮੋਜ਼ੈਕ ਐਫਐਮ' ਨੇ ਹਲੋਈ ਦੇ ਹਵਾਲੇ ਨਾਲ ਕਿਹਾ, "ਅਸੀਂ 2025 ਵਿੱਚ 1 ਕਰੋੜ 10 ਲੱਖ (11 ਮਿਲੀਅਨ) ਸੈਲਾਨੀਆਂ ਦਾ ਸਵਾਗਤ ਕਰਨ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ।"
ਪੜ੍ਹੋ ਇਹ ਅਹਿਮ ਖ਼ਬਰ-''ਅਸੀਂ ਰੁਕਵਾਈ ਭਾਰਤ-ਪਾਕਿ ਦੀ ਜੰਗ...'', ਟਰੰਪ ਦੇ ਇਸ ਦਾਅਵੇ ਦਾ ਰੂਸ ਨੇ ਕੀਤਾ ਸਮਰਥਨ
ਉਨ੍ਹਾਂ ਕਿਹਾ ਕਿ ਟਿਊਨੀਸ਼ੀਆ ਆਪਣੇ ਸੈਰ-ਸਪਾਟਾ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਸਹੀ ਰਸਤੇ 'ਤੇ ਹੈ। ਦੇਸ਼ ਆਪਣੇ ਹੋਟਲ ਸੈਕਟਰ ਦੀ ਸੇਵਾ ਗੁਣਵੱਤਾ ਵਿੱਚ ਸੁਧਾਰ ਕਰ ਰਿਹਾ ਹੈ। ਅਧਿਕਾਰੀ ਅਨੁਸਾਰ ਟਿਊਨੀਸ਼ੀਆ ਨੇ 2024 ਵਿੱਚ 7.5 ਬਿਲੀਅਨ ਟਿਊਨੀਸ਼ੀਅਨ ਦਿਨਾਰ (ਲਗਭਗ 2.54 ਬਿਲੀਅਨ ਅਮਰੀਕੀ ਡਾਲਰ) ਦਾ ਸੈਰ-ਸਪਾਟਾ ਮਾਲੀਆ ਕਮਾਇਆ। ਇਸ ਸਾਲ ਇਹ ਅੱਠ ਬਿਲੀਅਨ ਟਿਊਨੀਸ਼ੀਅਨ ਦਿਨਾਰ (ਲਗਭਗ 2.7 ਬਿਲੀਅਨ ਅਮਰੀਕੀ ਡਾਲਰ) ਤੋਂ ਵੱਧ ਹੋਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
Related News
ਇਟਲੀ ''ਚ ਬਿਨਾਂ ਪੇਪਰਾਂ ਵਾਲੇ ਭਾਰਤੀਆਂ ਦਾ ਕਾਰਾ, ਇਟਾਲੀਅਨ ਬਜ਼ੁਰਗ ਤੋਂ ਪੈਨਸ਼ਨ ਲੁੱਟਣ ਦੇ ਚੱਕਰ ''ਚ ਪਹੁੰਚੇ ਜੇਲ੍ਹ
