ਨੇਪਾਲ ''ਚ ਇਕ ਦਿਨ ''ਚ ਸਾਹਮਣੇ ਆਏ ਕੋਰੋਨਾ ਦੇ 3,075 ਨਵੇਂ ਮਾਮਲੇ

Thursday, Jan 13, 2022 - 02:11 AM (IST)

ਨੇਪਾਲ ''ਚ ਇਕ ਦਿਨ ''ਚ ਸਾਹਮਣੇ ਆਏ ਕੋਰੋਨਾ ਦੇ 3,075 ਨਵੇਂ ਮਾਮਲੇ

ਕਾਠਮੰਡੂ-ਨੇਪਾਲ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਇਨਫੈਕਸ਼ਨ ਦੇ 3,075 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲਾ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਪਿਛਲੇ ਪੰਜ ਮਹੀਨਿਆਂ 'ਚ ਇਹ 24 ਘੰਟਿਆਂ 'ਚ ਆਏ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਹਨ। ਸਿਹਤ ਅਤੇ ਆਬਾਦੀ ਮੰਤਰਾਲਾ ਮੁਤਾਬਕ, ਪਿਛਲੀ ਵਾਰ ਇਕ ਦਿਨ 'ਚ ਕੋਵਿਡ-19 ਦੇ 3,000 ਤੋਂ ਜ਼ਿਆਦਾ ਮਾਮਲੇ ਅਗਸਤ, 2021 'ਚ ਆਏ ਸਨ।

ਇਹ ਵੀ ਪੜ੍ਹੋ : ਕੇਜਰੀਵਾਲ ਸਿਆਸੀ ਸੈਲਾਨੀ, AAP ਦਾ 'ਪੰਜਾਬ ਮਾਡਲ 'ਸਿਰਫ ਨਕਲ' : ਨਵਜੋਤ ਸਿੱਧੂ

ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਨੇਪਾਲ 'ਚ ਕੋਰੋਨਾ 3,075 ਨਵੇਂ ਮਾਮਲੇ ਸਾਹਮਣੇ ਆਏ। 278 ਮਰੀਜ਼ ਇਨਫੈਕਸ਼ਨ ਮੁਕਤ ਹੋਏ ਹਨ ਜਦਕਿ ਬੁੱਧਵਾਰ ਨੂੰ ਇਨਫੈਕਸ਼ਨ ਨਾਲ ਦੋ ਲੋਕਾਂ ਦੀ ਮੌਤ ਹੋਈ ਹੈ। ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਕ ਦੇਸ਼ 'ਚ ਅਜੇ ਤੁੱਕ ਕੁੱਲ 9,36,969 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਅਤੇ ਇਨਫੈਕਸ਼ਨ ਨਾਲ 11,609 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦਾ ਕਹਿਰ ਜਾਰੀ, 10 ਲੋਕਾਂ ਦੀ ਗਈ ਜਾਨ ਤੇ 6481 ਦੀ ਰਿਪੋਰਟ ਆਈ ਪਾਜ਼ੇਟਿਵ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News