ਅਮਰੀਕਾ ''ਚ ਕੈਨੇਡੀਅਨ ਪੰਜਾਬੀ ਟਰੱਕ ਡਰਾਈਵਰ ਕੋਲੋਂ 290 ਪੌਂਡ ਕੋਕੀਨ ਬਰਾਮਦ
Friday, Feb 25, 2022 - 10:29 AM (IST)
ਨਿਊਯਾਰਕ (ਰਾਜ ਗੋਗਨਾ) ਅਮਰੀਕਾ ਦੇ ਸੂਬੇ ਨਾਰਥ ਡਕੋਟਾ ਦੇ ਸ਼ਹਿਰ ਕੈਰਿੰਗਟਨ ਵਿਖੇ ਬੀਤੇ ਦਿਨ ਇਕ ਕੈਨੇਡੀਅਨ ਪੰਜਾਬੀ ਟਰੱਕ ਡਰਾਈਵਰ ਕੋਲੋਂ 290 ਪੌਂਡ ਸ਼ੱਕੀ ਕੋਕੀਨ ਬਰਾਮਦ ਹੋਈ ਹੈ। ਇਸ ਡਰਾਈਵਰ ਦਾ ਨਾਂ ਨਰਵੀਰ ਸੂਰੀ (38) ਦੱਸਿਆ ਜਾ ਰਿਹਾ ਹੈ ਅਤੇ ਇਹ ਸ਼ੱਕੀ ਕੋਕੀਨ ਉਸ ਦੇ ਟਰੱਕ ਟਰੈਲਰ ਵਿੱਚੋਂ ਬਰਾਮਦ ਹੋਈ। ਨਰਵੀਰ ਸੂਰੀ ਕੈਨੇਡਾ ਦੇ ਐਡਮਿੰਟਨ ਨਾਲ ਸਬੰਧਤ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਦੀ ਮਦਦ ਲਈ ਅੱਗੇ ਆਇਆ ਫਰਾਂਸ, ਭੇਜੇਗਾ ਫ਼ੌਜੀ ਉਪਕਰਨ ਤੇ ਵਿੱਤੀ ਸਹਾਇਤਾ
ਟਰੱਕ ਵਿੱਚੋਂ ਫੜੀ ਗਈ ਸ਼ੱਕੀ ਕੋਕੀਨ ਦਾ ਬਾਜ਼ਾਰੀ ਮੁੱਲ 5 ਮਿਲੀਅਨ ਡਾਲਰ ਦੇ ਕਰੀਬ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਵਿਚ ਨਾਰਥ ਡਕੋਟਾ ਸੂਬੇ ਦੀ ਕੈਰਿੰਗਟਨ ਦਾ ਪੁਲਸ ਵਿਭਾਗ, ਨਾਰਥ ਡਕੋਟਾ ਹਾਈਵੇਅ ਪੈਟਰੋਲ, ਸਟਟਸਮੈਨ ਕਾਉਂਟੀ ਦੀ ਟਾਸਕ ਫੋਰਸ ਅਤੇ ਫੈਡਰਲ ਡਰੱਗ ਇਨਫੋਰਸਮੈਂਟ ਐਡਮਿਨਸਟ੍ਰੇਸ਼ਨ ਦੇ ਸਾਂਝੇ ਯਤਨਾਂ ਸਦਕਾ ਟਰੱਕ ਦੀ ਤਲਾਸ਼ੀ ਦੌਰਾਨ 5 ਮਿਲੀਅਨ ਡਾਲਰ ਦੀ 290 ਪੌਂਡ ਕੌਕੀਨ ਬਰਾਮਦ ਹੋਈ।