ਇੰਡੋਨੇਸ਼ੀਆ ਦੇ ਅਸ਼ਾਂਤ ਖੇਤਰ ''ਚ ਹਿੰਸਾ, 27 ਮੌਤਾਂ

09/24/2019 6:43:13 PM

ਵਾਮੇਨਾ— ਇੰਡੋਨੇਸ਼ੀਆ ਦੇ ਇਕ ਅਸ਼ਾਂਤ ਖੇਤਰ ਪਾਪੋਆ ਵਿਖੇ ਹਿੰਸਾ ਦੀਆਂ ਵਾਪਰੀਆਂ ਤਾਜ਼ਾ ਘਟਨਾਵਾਂ ਦੌਰਾਨ 27 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਅਧਿਕਾਰੀਆਂ ਨੇ ਮੰਗਲਵਾਰ ਦੱਸਿਆ ਕਿ ਵਿਖਾਵਾਕਾਰੀਆਂ ਵਲੋਂ ਕਈ ਇਮਾਰਤਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਅਸ਼ਾਂਤ ਪਾਪੋਆ 'ਚ ਹਿੰਸਕ ਝੜਪ ਇਕ ਅਫਵਾਹ ਤੋਂ ਬਾਅਦ ਸ਼ੁਰੂ ਹੋਈ ਸੀ ਕਿ ਇਕ ਵਿਦਿਆਰਥੀ ਨੇ ਇਕ ਮੂਲ ਨਿਵਾਸੀ ਦਾ ਅਪਮਾਨ ਕੀਤਾ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਨਸਲਵਾਦ ਨੂੰ ਲੈ ਕੇ ਤੇ ਨਾਲ ਹੀ ਖੁਦਮੁਖਤਾਰੀ ਦੀ ਮੰਗ ਕਾਰਨ ਪਾਪੋਆ 'ਚ ਪਿਛਲੇ ਕਈ ਹਫਤਿਆਂ ਤੋਂ ਹਾਲਾਤ ਖਰਾਬ ਚੱਲ ਰਹੇ ਹਨ। ਪਾਪੋਆ ਪੁਲਸ ਮੁਖੀ ਨੇ ਦੱਸਿਆ ਕਿ ਨਾਰਾਜ਼ ਭੀੜ ਸਥਾਨਕ ਸਰਕਾਰੀ ਇਮਾਰਤਾਂ, ਦੁਕਾਨਾਂ ਤੇ ਘਰਾਂ ਨੂੰ ਅੱਗ ਲਗਾ ਰਹੀ ਹੈ। ਕਈ ਵਾਹਨਾਂ ਨੂੰ ਵੀ ਅੱਗ ਹਵਾਲੇ ਕਰ ਦਿੱਤਾ ਗਿਆ ਹੈ। ਪਾਪੋਆ ਫੋਜ ਦੇ ਬੁਲਾਰੇ ਨੇ ਦੱਸਿਆ ਕਿ ਇਸ ਹਿੰਸਾ ਦੌਰਾਨ ਵਾਮੇਨਾ ਦੇ ਘੱਟ ਤੋਂ ਘੱਟ 16 ਨਾਗਰਿਕ ਮਾਰੇ ਗਏ ਹਨ। ਪਾਪੋਆ 'ਚ ਇੰਟਰਨੈੱਟ ਨੂੰ ਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।


Baljit Singh

Content Editor

Related News