ਰੂਸ ਨਾਲ ਕੈਦੀਆਂ ਦੀ ਅਦਲਾ-ਬਦਲੀ ਦੌਰਾਨ 2500 ਤੋਂ ਵੱਧ ਯੂਕ੍ਰੇਨੀ ਰਿਹਾਅ
Sunday, Aug 20, 2023 - 10:24 AM (IST)
ਕੀਵ (ਯੂ. ਐੱਨ. ਆਈ.)– ਰੂਸ-ਯੂਕ੍ਰੇਨ ਜੰਗ ’ਚ ਬੰਦੀ ਬਣਾਏ ਗਏ ਕੁਲ 2,598 ਯੂਕ੍ਰੇਨੀ ਨਾਗਰਿਕਾਂ ਨੂੰ ਕੈਦੀਆਂ ਦੀ ਅਦਲਾ-ਬਦਲੀ ਦੇ ਨਤੀਜੇ ਵਜੋਂ ਰਿਹਾਅ ਕੀਤਾ ਗਿਆ ਹੈ। ਇੰਟਰਫੈਕਸ-ਯੂਕ੍ਰੇਨ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ।
ਯੂਕ੍ਰੇਨ ਦੀ ਮਿਲਟਰੀ ਇੰਟੈਲੀਜੈਂਸ ਦੇ ਬੁਲਾਰੇ ਆਂਦਰੇ ਯੁਸੋਵ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕ੍ਰੇਨ ਨੇ ਰੂਸ ਨਾਲ 48 ਕੈਦੀਆਂ ਦੀ ਅਦਲਾ-ਬਦਲੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ: ਉੱਤਰੀ ਵਜ਼ੀਰਿਸਤਾਨ ਵਿੱਚ ਬੰਬ ਧਮਾਕਾ, 11 ਮਜ਼ਦੂਰਾਂ ਦੀ ਮੌਤ
ਯੁਸੋਵ ਨੇ ਯੂਕ੍ਰੇਨ ਤੇ ਰੂਸ ਵਿਚਕਾਰ ਕੈਦੀਆਂ ਦੀ ਅਦਲਾ-ਬਦਲੀ ਨੂੰ ‘ਬੇਮਿਸਾਲ ਸਥਿਤੀ’ ਕਿਹਾ ਕਿਉਂਕਿ ਇਹ ਸੰਘਰਸ਼ ਦੇ ਸਰਗਰਮ ਪੜਾਅ ਦੌਰਾਨ ਕੀਤਾ ਜਾ ਰਿਹਾ ਹੈ। ਯੁਸੋਵ ਅਨੁਸਾਰ ਜਨੇਵਾ ਕਨਵੈਨਸ਼ਨ ਦੁਸ਼ਮਣੀ ਦੇ ਸਰਗਰਮ ਪੜਾਅ ਦੌਰਾਨ ਅਦਲਾ-ਬਦਲੀ ਦੀ ਵਿਵਸਥਾ ਪ੍ਰਦਾਨ ਨਹੀਂ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।