ਇੰਨਾ ਮੋਟਾ ਸੀ ਅੱਤਵਾਦੀ ਕਿ ਟਰੱਕ ''ਚ ਪਾ ਕੇ ਲਿਜਾਣਾ ਪਿਆ ਜੇਲ, ਦੇਖੋ ਤਸਵੀਰਾਂ

01/18/2020 4:29:07 PM

ਮੋਸੂਲ- ਇਰਾਕ ਦੇ ਮੋਸੂਲ ਤੋਂ ਇਕ ਅਜਿਹੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੂੰ ਫੜਨ ਤੋਂ ਬਾਅਦ ਸਵਾਟ ਟੀਮ ਲਈ ਉਸ ਨੂੰ ਲਿਜਾਣਾ ਇਕ ਚੈਲੇਂਜ ਬਣ ਗਿਆ। ਇਸ ਅੱਤਵਾਦੀ ਦਾ ਭਾਰ 250 ਕਿਲੋ ਸੀ ਤੇ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਨੂੰ ਲਿਜਾਣ ਲਈ ਇਕ ਪਿਕਅਪ ਟਰੱਕ ਦੀ ਮਦਦ ਲੈਣੀ ਪਈ। ਹੁਣ ਸੋਸ਼ਲ ਮੀਡੀਆ 'ਤੇ ਇਸ ਗੱਲ 'ਤੇ ਕਈ ਤਰ੍ਹਾਂ ਦੇ ਜੋਕਸ ਟ੍ਰੈਂਡ ਹੋ ਰਹੇ ਹਨ।

PunjabKesari

ਫਤਵੇ ਲਈ ਮਸ਼ਹੂਰ ਸੀ ਅੱਤਵਾਦੀ
ਇਸਲਾਮਿਕ ਸਟੇਟ ਦੇ ਅੱਤਵਾਦੀ ਸ਼ਿਫਾ ਅਲ-ਨਿਮਾ, ਜਿਸ ਨੂੰ ਅਬੂ ਅਬਦੁਲ ਬਾਰੀ ਵੀ ਕਹਿੰਦੇ ਹਨ, ਉਸ ਨੂੰ ਇਰਾਕ ਦੀ ਸਵਾਟ ਟੀਮ ਨੇ ਵੀਰਵਾਰ ਨੂੰ ਪੱਛਮੀ ਇਰਾਕ ਤੋਂ ਗ੍ਰਿਫਤਾਰ ਕੀਤਾ ਸੀ। ਇਹ ਅੱਤਵਾਦੀ ਜੱਬਾ ਜਿਹਾਦੀ ਦੇ ਨਾਂ ਨਾਲ ਮਸ਼ਹੂਰ ਸੀ। ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਇਸ ਨੇ ਸ਼ਹਿਰ ਦੀ ਇਕ ਮਸਜਿਦ ਨੂੰ ਬਲਾਸਟ ਰਾਹੀਂ ਤਬਾਹ ਕਰਨ ਦਾ ਫਤਵਾ ਜਾਰੀ ਕੀਤਾ ਸੀ। ਇਹ ਮਸਜਿਦ ਮੁਹੰਮਦ ਯੁਨੂਸ ਦਾ ਮਕਬਰਾ ਹੈ ਤੇ ਇਰਾਕ ਦੇ ਲਈ ਬਹੁਤ ਇਤਿਹਾਸਿਤ ਮੰਨੀ ਜਾਂਦੀ ਹੈ। ਮਸਜਿਦ ਨੂੰ ਸਾਲ 2014 ਵਿਚ ਇਸਲਾਮਿਕ ਸਟੇਟ ਨੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਸੀ। ਉਸੇ ਵੇਲੇ ਇਸਲਾਮਿਕ ਸਟੇਟ ਨੇ ਮੋਸੂਲ ਨੂੰ ਕਬਜ਼ੇ ਵਿਚ ਲਿਆ ਸੀ।

PunjabKesari

ਸੋਸ਼ਲ ਮੀਡੀਆ 'ਤੇ ਬਣਿਆ ਮਜ਼ਾਕ
ਸੁਰੱਖਿਆ ਬਲਾਂ ਨੇ ਇਹ ਵੀ ਕਿਹਾ ਕਿ ਇਸ ਅੱਤਵਾਦੀ ਵਲੋਂ ਕਈ ਮੌਲਵੀਆਂ ਦਾ ਕਤਲ ਕਰਨ ਦਾ ਫਤਵਾ ਜਾਰੀ ਹੋਇਆ ਸੀ। ਇਹ ਅਜਿਹੇ ਮੌਲਵੀ ਸਨ, ਜਿਹਨਾਂ ਨੇ ਇਸਲਾਮਿਕ ਸਟੇਟ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਸਮੇਂ ਇਸ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦਾ ਕਰੀਬ 250 ਕਿਲੋ ਭਾਰ ਸੀ। ਅੱਤਵਾਦੀ ਇੰਨਾ ਵਜ਼ਨੀ ਸੀ ਕਿ ਉਸ ਨੂੰ ਲਿਜਾਣਾ ਬਹੁਤ ਮੁਸ਼ਕਲ ਸੀ। ਇਸ ਤੋਂ ਬਾਅਦ ਉਸ ਨੂੰ ਟਰੱਕ ਦੇ ਪਿੱਛੇ ਤੋਂ ਚੜਾਇਆ ਗਿਆ। ਸੁਰੱਖਿਆ ਬਲਾਂ ਨੂੰ ਇਸ ਲਈ ਸਖਤ ਮਿਹਨਤ ਕਰਨੀ ਪਈ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮੀਮਸ ਤੇ ਜੋਕਸ ਦਾ ਹੜ੍ਹ ਆ ਗਿਆ।

PunjabKesari

ਮੋਟਾਪੇ 'ਤੇ ਜਾਰੀ ਹੋਵੇ ਫਤਵਾ
ਕਈ ਲੋਕ ਕਹਿ ਰਹੇ ਹਨ ਕਿ ਜੱਬਾ ਜਿਹਾਦੀ ਤਾਂ ਫੜਿਆ ਜਾਣਾ ਹੀ ਸੀ ਕਿਉਂਕਿ ਉਹ ਖੁਦ ਕਿਤੇ ਜਾ ਹੀ ਨਹੀਂ ਸਕਦਾ ਸੀ।

PunjabKesari

ਕੁਝ ਲੋਕ ਕਹਿ ਰਹੇ ਹਨ ਕਿ ਹੁਣ ਤਾਂ ਮੋਟਾਪੇ 'ਤੇ ਵੀ ਫਤਵਾ ਜਾਰੀ ਹੋਣਾ ਚਾਹੀਦਾ ਹੈ। ਕੁਝ ਲੋਕਾਂ ਨੇ ਮਜ਼ਾਕ ਵਿਚ ਕਿਹਾ ਕਿ ਇਹ ਧਰਤੀ 'ਤੇ ਇੰਨਾ ਵਜ਼ਨੀ ਕਿਵੇਂ ਹੋ ਸਕਦਾ ਹੈ ਜਦਕਿ ਇਸਲਾਮਿਕ ਸਟੇਟ ਦੀ ਫੂਡ ਸਪਲਾਈ ਬੰਦ ਸੀ। ਇਕ ਯੂਜ਼ਰ ਨੇ ਟਵੀਟ ਕੀਤਾ ਕਿ ਹੁਣ ਇਹ ਸਾਫ ਹੋ ਚੁੱਕਿਆ ਹੈ ਕਿ ਇਹ ਅੱਤਵਾਦੀ ਰਮਜ਼ਾਨ 'ਤੇ ਕੋਈ ਰੋਜ਼ਾ ਨਹੀਂ ਰੱਖਦਾ ਸੀ।

PunjabKesari

ਬਾਰੀ ਨੇ ਕਈ ਫਤਵੇ ਜਾਰੀ ਕੀਤੇ ਸਨ। ਉਸ ਦੀ ਸਭ ਤੋਂ ਪਹਿਲੀ ਫੋਟੋ ਲੰਡਨ ਸਥਿਤ ਥਿੰਕ ਟੈਂਕ ਫਾਊਂਡਰ ਮਾਜਿਦ ਨਵਾਜ਼ ਨੇ ਸ਼ੇਅਰ ਕੀਤੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਉਸ ਦੀ ਗ੍ਰਿਫਤਾਰੀ ਦੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ। ਉਹਨਾਂ ਨੇ ਫੇਸਬੁੱਕ 'ਤੇ ਲਿਖਿਆ ਕਿ ਉਹ ਬਹੁਤ ਵਜ਼ਨੀ ਸੀ ਤੇ ਪੁਲਸ ਨੂੰ ਉਸ ਲਈ ਪਿੱਕਅਪ ਟਰੱਕ ਮੰਗਵਾਉਣਾ ਪਿਆ।

PunjabKesari


Baljit Singh

Content Editor

Related News