ਕਤਰ ''ਚ 25 ਹਜ਼ਾਰ ਤੋਂ ਵੱਧ ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਹੁਣ ਤੱਕ 36 ਮੌਤਾਂ

05/31/2020 8:05:56 AM

ਦੋਹਾ- ਕਤਰ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 2,355 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਕੁਲ ਪੀੜਤਾਂ ਦੀ ਗਿਣਤੀ ਵੱਧ ਕੇ 55,262 ਹੋ ਗਈ ਹੈ। ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਥੇ ਹੀ, ਇਸ ਦੌਰਾਨ ਕੋਰੋਨਾ ਨਾਲ ਕੋਈ ਮੌਤ ਨਹੀਂ ਹੋਈ ਅਤੇ ਕੁੱਲ ਮੌਤਾਂ ਦੀ ਗਿਣਤੀ 36 'ਤੇ ਸਥਿਰ ਹੈ। 

ਕਤਰ ਵਿਚ ਪਿਛਲੇ 24 ਘੰਟਿਆਂ ਵਿਚ 5,235 ਕੋਰੋਨਾ ਪੀੜਤਾਂ ਦੀ ਹਾਲਤ ਵਿਚ ਸੁਧਾਰ ਆਇਆ, ਜਿਸ ਕਾਰਨ ਕੁੱਲ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ ਵੱਧ ਕੇ 25,839 ਹੋ ਗਈ ਹੈ। ਕਤਰ ਵਿਚ ਅਜੇ ਵੀ 29,387 ਮਾਮਲੇ ਕਿਰਿਆਸ਼ੀਲ ਹਨ। ਸਿਹਤ ਅਧਿਕਾਰੀਆਂ ਮੁਤਾਬਕ ਵਿਦੇਸ਼ੀ ਮਜ਼ਦੂਰਾਂ ਅਤੇ ਕਤਰ ਦੇ ਨਾਗਰਿਕਾਂ ਵਿਚਕਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਕਤਰ ਵਿਚ ਵਾਇਰਸ ਦਾ ਖਤਰਾ ਵਧਣ ਦੇ ਬਾਵਜੂਦ ਐਤਵਾਰ ਤੋਂ ਵਪਾਰਕ ਅਧਾਰੇ ਖੁੱਲ੍ਹ ਰਹੇ ਹਨ। 


Lalita Mam

Content Editor

Related News