ਅਫਗਾਨਿਸਤਾਨ ''ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ''ਚ 24 ਤਾਲਿਬਾਨੀ ਢੇਰ
Sunday, Jul 12, 2020 - 03:17 AM (IST)

ਕਾਬੁਲ - ਅਫਗਾਨਿਸਤਾਨ ਦੇ ਰੱਖਿਆ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੇ ਪੂਰਬੀ ਅਤੇ ਦੱਖਣੀ ਹਿੱਸਿਆਂ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ 24 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ। ਮੰਤਰਾਲਾ ਨੇ ਦੱਸਿਆ ਕਿ ਸਾਰੇ ਮੁਕਾਬਲੇ ਸ਼ੁੱਕਰਵਾਰ ਨੂੰ ਹੋਏ ਹਨ।
ਮੰਤਰਾਲਾ ਦੇ ਅਨੁਸਾਰ ਪੂਰਬੀ ਗਜਨੀ ਪ੍ਰਾਂਤ ਦੇ ਅੰਡਾਰ ਜ਼ਿਲ੍ਹੇ ਦੇ ਅਬੂ ਕਿਲਾ ਖੇਤਰ 'ਚ ਅਫਗਾਨ ਰਾਸ਼ਟਰੀ ਸੁਰੱਖਿਆ ਬਲਾਂ 'ਤੇ ਹਮਲੇ ਦੀ ਕੋਸ਼ਿਸ਼ ਕਰ ਰਹੇ ਅੱਠ ਅੱਤਵਾਦੀ ਮਾਰੇ ਗਏ ਹੈ। ਮੰਤਰਾਲਾ ਦੀ ਰਿਪੋਰਟ ਦੇ ਅਨੁਸਾਰ ਗੁਆਂਢੀ ਲੋਗਰ ਪ੍ਰਾਂਤ 'ਚ ਇਸੇ ਤਰ੍ਹਾਂ ਦੇ ਮੁਕਾਬਲੇ 'ਚ ਅੱਠ ਅੱਤਵਾਦੀ ਮਾਰੇ ਗਏ ਅਤੇ ਚਾਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਤਾਲਿਬਾਨ ਦੇ ਅੱਤਵਾਦੀਆਂ ਨੇ ਦੱਖਣੀ ਹੇਲਮੰਦ ਪ੍ਰਾਂਤ ਦੇ ਨਾਦ-ਏ-ਅਲੀ ਅਤੇ ਸੰਗਿਨ ਜ਼ਿਲ੍ਹਿਆਂ 'ਚ ਸੁਰੱਖਿਆ ਚੌਕੀਆਂ 'ਤੇ ਹਮਲਾ ਕੀਤਾ। ਇਸ ਦੌਰਾਨ ਹੋਏ ਮੁਕਾਬਲੇ 'ਚ ਸੰਗਿਨ ਅਤੇ ਨਾਦ-ਏ-ਅਲੀ 'ਚ ਚਾਰ-ਚਾਰ ਅੱਤਵਾਦੀ ਮਾਰੇ ਗਏ ਅਤੇ ਨਾਦ-ਏ-ਅਲੀ ਇੱਕ ਹੋਰ ਜ਼ਖ਼ਮੀ ਹੋ ਗਿਆ।