ਬੋਲਵੀਆ 'ਚ ਸੜਕ ਹਾਦਸੇ ਦੌਰਾਨ 24 ਲੋਕਾਂ ਦੀ ਮੌਤ, 11 ਜ਼ਖਮੀ

02/19/2019 9:07:32 AM

ਲਾ ਪੇਜ, (ਏਜੰਸੀ)—ਪੱਛਮੀ ਬੋਲਵੀਆ 'ਚ ਸੋਮਵਾਰ ਨੂੰ ਇਕ ਟਰੱਕ ਅਤੇ ਬੱਸ 'ਚ ਹੋਈ ਟੱਕਰ ਕਾਰਨ 24 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸੇ 'ਚ 11 ਹੋਰ ਲੋਕ ਜ਼ਖਮੀ ਹੋ ਗਏ ਹਨ। ਓਰੂਰੋ ਖੇਤਰ 'ਚ ਡਾਇਰੈਕਟਰ ਆਫ ਟ੍ਰਾਂਜ਼ਿਟ ਐਂਡ ਟਰਾਂਸਪੋਰਟ ਕਰਨਲ ਹੂਗੋ ਲਿਜਾਰਾਜੂ ਨੇ ਕਿਹਾ ਕਿ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਇਸ ਦਾ ਇਕ ਕਾਰਨ ਭਾਰੀ ਮੀਂਹ ਵੀ ਦੱਸਿਆ ਜਾ ਰਿਹਾ ਹੈ। ਜ਼ਖਮੀਆਂ ਨੂੰ ਓਰੂਰੋ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।

PunjabKesari
ਖੇਤਰੀ ਪੁਲਸ ਕਮਾਂਡਰ ਜੋਸ ਪਿਜਾਰੋ ਨੇ ਮੀਡੀਆ ਨੂੰ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਕਈ ਜ਼ਖਮੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪਿਜਾਰੋ ਨੇ ਦੱਸਿਆ ਕਿ ਅਧਿਕਾਰੀਆਂ ਨੇ 12 ਮ੍ਰਿਤਕਾਂ ਦੀ ਪਛਾਣ ਕਰ ਲਈ ਹੈ, ਜਿਸ 'ਚ 6 ਪੁਰਸ਼ 5 ਔਰਤਾਂ ਅਤੇ ਇਕ ਬੱਚਾ ਸ਼ਾਮਲ ਹਨ।
ਬੋਲਵੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਪੋਟੋਸੀ ਅਤੇ ਓਰੂਰੋ ਸ਼ਹਿਰਾਂ ਨੂੰ ਜੋੜਨ ਵਾਲੇ ਹਾਈਵੇਅ 'ਤੇ ਇਹ ਸੜਕ ਦੁਰਘਟਨਾ ਵਾਪਰੀ। ਕਾਰਲੋਸ ਰੋਮੇਰੋ ਨੇ ਕਿਹਾ ਕਿ ਬੱਸ 'ਚ 45 ਲੋਕ ਸਵਾਰ ਸਨ। ਇਹ ਬੱਸ ਅਰਜਨਟੀਨਾ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਵਿਲਾਜੋਨ ਤੋਂ ਯਾਤਰਾ ਸ਼ੁਰੂ ਕੀਤੀ ਸੀ ਅਤੇ ਇਹ ਲਾ ਪੇਜ ਜਾ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਦੂਜਾ ਵਾਹਨ ਕੂੜਾ ਲੈ ਜਾਣ ਵਾਲਾ ਟਰੱਕ ਸੀ ਜੋ ਉਲਟ ਦਿਸ਼ਾ ਵੱਲ ਜਾ ਰਿਹਾ ਸੀ। ਸਪੱਸ਼ਟ ਤੌਰ 'ਤੇ ਟਰੱਕ ਬੱਸ ਦੀ ਲੇਨ 'ਚ ਆ ਗਿਆ ਸੀ। ਰੋਮੇਰੇ ਨੇ ਕਿਹਾ ਕਿ ਸਿਹਤ ਮੰਤਰਾਲੇ ਅਤੇ ਹੋਰ ਏਜੰਸੀਆਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨ ਲਈ ਸਥਿਤੀ ਨੂੰ ਦੇਖ ਰਹੀਆਂ ਹਨ।

PunjabKesari
ਪੁਲਸ ਰਿਪੋਰਟ ਮੁਤਾਬਕ ਭਾਰੀ ਮੀਂਹ ਅਤੇ ਕੋਰੇ ਕਾਰਨ ਲੇਕ ਪੋਪੋ ਅਤੇ ਮਾਚਾਕੈਮਾਰਕਾ ਵਿਚਕਾਰ ਸੜਕ 'ਤੇ ਤੜਕੇ 4 ਵਜੇ ਇਹ ਦੁਰਘਟਨਾ ਵਾਪਰੀ। ਰਾਸ਼ਟਰਪਤੀ ਇਲੋ ਮੋਰਾਲੇਸ ਨੇ ਹਾਦਸੇ ਦੀ ਖਬਰ 'ਤੇ ਦੁੱਖ ਪ੍ਰਗਟ ਕਰਦਿਆਂ ਜਾਂਚ ਵਧਾਉਣ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸੜਕ ਹਾਦਸਿਆਂ 'ਚ ਔਸਤਨ 1000 ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ 40,000 ਲੋਕ ਜ਼ਖਮੀ ਹੋ ਜਾਂਦੇ ਹਨ।


Related News