ਮੰਕੀਪਾਕਸ ਦੇ ਨਵੇਂ ਮਾਮਲਿਆਂ ''ਚ ਆਈ 21 ਫੀਸਦੀ ਗਿਰਾਵਟ

Thursday, Aug 25, 2022 - 07:24 PM (IST)

ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਵੱਲੋਂ ਵੀਰਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਦੁਨੀਆ ਭਰ ਬੀਤੇ ਹਫਤੇ ਮੰਕੀਪਾਕਸ ਦੇ ਮਾਮਲਿਆਂ 'ਚ 21 ਫੀਸਦੀ ਦੀ ਕਮੀ ਆਈ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਡਬਲਯੂ.ਐੱਚ.ਓ. ਨੇ ਕਿਹਾ ਕਿ ਬੀਤੇ ਹਫਤੇ ਮੰਕੀਪਾਕਸ ਦੇ 5907 ਮਾਮਲੇ ਦਰਜ ਕੀਤੇ ਗਏ ਹਨ। ਉਸ ਨੇ ਦੱਸਿਆ ਕਿ ਦੋ ਦੇਸ਼ਾਂ ਈਰਾਨ ਅਤੇ ਇੰਡੋਨੇਸ਼ੀਆ 'ਚ ਇਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਅਪ੍ਰੈਲ ਦੇ ਆਖਿਰ ਤੋਂ ਲੈ ਕੇ ਹੁਣ ਤੱਕ 98 ਦੇਸ਼ਾਂ 'ਚ ਮੰਕੀਪਾਕਸ ਦੇ 45,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋ : ਐਪਲ ਨੇ ਕੀਤਾ ਐਲਾਨ, ਇਸ ਦਿਨ ਲਾਂਚ ਹੋਵੇਗੀ iPhone 14 ਸੀਰੀਜ਼

ਡਬਲਯੂ.ਐੱਚ.ਓ. ਨੇ ਕਿਹਾ ਕੀ ਬੀਤੇ ਮਹੀਨੇ ਦੁਨੀਆ ਭਰ 'ਚ ਮੰਕੀਪਾਕਸ ਦੇ ਜਿੰਨੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ 'ਚੋਂ 60 ਫੀਸਦੀ ਅਮਰੀਕਾ ਤੋਂ ਹਨ। ਯੂਰਪ 'ਚ 38 ਫੀਸਦੀ ਮਾਮਲੇ ਸਾਹਮਣੇ ਆਏ ਹਨ। ਏਜੰਸੀ ਨੇ ਕਿਹਾ ਕਿ ਅਮਰੀਕਾ ਤੋਂ ਇਨਫੈਕਸ਼ਨ ਦੇ ਮਾਮਲਿਆਂ 'ਚ 'ਲਗਾਤਾਰ ਤੇਜ਼ ਵਾਧਾ' ਦੇਖਿਆ ਗਿਆ। ਜੁਲਾਈ ਦੀ ਸ਼ੁਰੂਆਤ 'ਚ ਡਬਲਯੂ.ਐੱਚ.ਓ.-ਯੂਰਪ ਦੇ ਨਿਰਦੇਸ਼ਕ ਹੈਂਸ ਕਲੂਜ ਨੇ ਕਿਹਾ ਸੀ ਕਿ ਇਨਫੈਕਸ਼ਨ ਦੇ ਜਿੰਨੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ 'ਚੋਂ 90 ਫੀਸਦੀ ਯੂਰਪੀਅਨ ਦੇਸ਼ਾਂ 'ਚੋਂ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਮੁਖੀ ਨੇ ਯੂਕ੍ਰੇਨ ਦੇ ਪ੍ਰਮਾਣੂ ਪਲਾਂਟ ਨੂੰ ਲੈ ਕੇ ਦਿੱਤੀ ਚਿਤਾਵਨੀ

ਬ੍ਰਿਟੇਨ ਦੇ ਸਿਹਤ ਅਧਿਕਾਰੀਆਂ ਨੇ ਪਿਛਲੇ ਹਫਤੇ ਰੋਜ਼ਾਨਾ ਮਾਮਲਿਆਂ 'ਚ ਗਿਰਾਵਟ ਦੇਖਣ ਤੋਂ ਬਾਅਦ ਕਿਹਾ ਸੀ ਕਿ ਦੇਸ਼ 'ਚ ਮੰਕੀਪਾਕਸ ਦਾ ਕਹਿਰ ਹੌਲੀ ਹੋ ਰਿਹਾ ਹੈ, ਇਸ ਦੇ 'ਸ਼ੁਰੂਆਤੀ ਸੰਕੇਤ' ਮਿਲਣ ਲੱਗੇ ਹਨ। ਡਬਲਯੂ.ਐੱਚ.ਓ. ਦੀ ਤਾਜ਼ਾ ਰਿਪੋਰਟ ਦੇ ਆਧਾਰ 'ਤੇ ਇਹ ਮੰਨਿਆ ਜਾ ਰਿਹਾ ਹੈ ਕਿ ਯੂਰਪ 'ਚ ਮੰਕੀਪਾਕਸ ਦੇ ਕਹਿਰ 'ਚ ਕਮੀ ਆਉਣੀ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਸੁਤੰਤਰਤਾ ਦਿਵਸ 'ਤੇ ਹੋਏ ਹਮਲੇ ਦੌਰਾਨ 15 ਲੋਕਾਂ ਦੀ ਮੌਤ ਤੇ 50 ਜ਼ਖਮੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News