ਗਾਜ਼ਾ 'ਚ ਰਿਹਾਇਸ਼ੀ ਇਮਾਰਤ 'ਚ ਲੱਗੀ ਭਿਆਨਕ ਅੱਗ, 7 ਬੱਚਿਆ ਸਣੇ 21 ਲੋਕਾਂ ਦੀ ਮੌਤ (ਵੀਡੀਓ)

Friday, Nov 18, 2022 - 10:51 AM (IST)

ਗਾਜ਼ਾ (ਵਾਰਤਾ)- ਫਲਸਤੀਨ ਦੇ ਉੱਤਰੀ ਗਾਜ਼ਾ ਪੱਟੀ 'ਚ ਵੀਰਵਾਰ ਨੂੰ ਇਕ ਰਿਹਾਇਸ਼ੀ ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 7 ਬੱਚਿਆਂ ਸਮੇਤ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵਧ ਜ਼ਖ਼ਮੀ ਹੋ ਗਏ। ਸੁਰੱਖਿਆ ਅਤੇ ਮੈਡੀਕਲ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇੰਡੋਨੇਸ਼ੀਆ ਦੇ ਹਸਪਤਾਲ ਦੇ ਨਿਰਦੇਸ਼ਕ ਸਲਾਹ ਅਬੂ ਲੈਲਾ ਨੇ ਕਿਹਾ ਕਿ ਜ਼ਖ਼ਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਹੈ ਅਤੇ ਜਬਾਲੀਆ ਸ਼ਰਨਾਰਥੀ ਕੈਂਪ ਦੇ ਤਾਲ-ਜ਼ਾਤਾਰ ਇਲਾਕੇ 'ਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ: ਟਲਿਆ ਵੱਡਾ ਹਾਦਸਾ, ਇੰਡੋਨੇਸ਼ੀਆ ਦੇ ਬਾਲੀ 'ਚ 271 ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਨੂੰ ਲੱਗੀ ਅੱਗ

 

ਫਲਸਤੀਨੀ ਸਿਵਲ ਡਿਫੈਂਸ ਨੇ ਇੱਕ ਬਿਆਨ ਵਿੱਚ ਘੋਸ਼ਣਾ ਕੀਤੀ ਕਿ ਉਸਨੇ ਬਚਾਅ ਟੀਮਾਂ ਅਤੇ ਕਈ ਸੁਰੱਖਿਆ ਕਰਮਚਾਰੀਆਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਹੈ। ਗਾਜ਼ਾ 'ਚ ਗ੍ਰਹਿ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਮਾਰਤ ਦੇ ਅੰਦਰ ਵੱਡੀ ਮਾਤਰਾ 'ਚ ਰੱਖੇ ਈਂਧਨ ਕਾਰਨ ਅੱਗ ਲੱਗੀ ਹੋ ਸਕਦੀ ਹੈ। ਸਥਾਨਕ ਸੂਤਰਾਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਰਿਹਾਇਸ਼ੀ ਇਮਾਰਤ ਅਬੂ ਰਯਾਹ ਪਰਿਵਾਰ ਦੀ ਸੀ, ਜਿੱਥੇ ਪਰਿਵਾਰ ਦੇ ਇੱਕ ਮੈਂਬਰ ਦੀ ਮਿਸਰ ਤੋਂ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਵਾਪਸੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ।

 

ਇਹ ਵੀ ਪੜ੍ਹੋ: ਮਾਲਦੀਵ ਦੇ ਗੈਰਾਜ 'ਚ ਅੱਗ ਲੱਗਣ ਕਾਰਨ ਮਾਰੇ ਗਏ 8 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਭੇਜੀਆਂ ਗਈਆਂ ਭਾਰਤ


cherry

Content Editor

Related News