ਸੀਰੀਆ ਹਵਾਈ ਹਮਲੇ ''ਚ 21 ਮੌਤਾਂ, 125 ਜ਼ਖਮੀ

Friday, Feb 09, 2018 - 04:01 AM (IST)

ਸੀਰੀਆ ਹਵਾਈ ਹਮਲੇ ''ਚ 21 ਮੌਤਾਂ, 125 ਜ਼ਖਮੀ

ਬੇਰੂਤ— ਸੀਰੀਆ 'ਚ ਬਾਗੀਆਂ ਦੇ ਕਬਜ਼ੇ ਵਾਲੇ ਗੌਉਤਾ 'ਚ ਸਰਕਾਰੀ ਸੁਰੱਖਿਆ ਬਲਾਂ ਦੇ ਹਵਾਈ ਹਮਲਿਆਂ 'ਚ 21 ਲੋਕਾਂ ਦੀ ਮੌਤ ਹੋ ਗਈ ਤੇ 125 ਦੇ ਕਰੀਬ ਲੋਕ ਜ਼ਖਮੀ ਹੋ ਗਏ। ਮਨੁੱਖੀ ਅਧਿਕਾਰ ਸੰਗਠਨ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਇਟਸ ਨੇ ਦੱਸਿਆ ਕਿ ਸਰਕਾਰੀ ਜੰਗੀ ਜਹਾਜ਼ਾਂ ਨੇ ਪੂਰਹੀ ਗੌਉਤਾ ਦੇ ਵੱਖ-ਵੱਖ ਹਿੱਸਿਆਂ 'ਚ ਬੰਬਬਾਰੀ ਕੀਤੀ। ਹਮਲਿਆਂ 'ਚ 21 ਲੋਕ ਮਾਰੇ ਗਏ। ਸੀਰੀਆਈ ਫੌਜ ਨੇ ਹੁਣ ਤਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।


Related News