ਅਫਗਾਨਿਸਤਾਨ ''ਚ ਹਵਾਈ ਹਮਲਿਆਂ ਕਾਰਨ 21 ਨਾਗਰਿਕਾਂ ਦੀ ਮੌਤ

Sunday, Feb 10, 2019 - 02:26 PM (IST)

ਅਫਗਾਨਿਸਤਾਨ ''ਚ ਹਵਾਈ ਹਮਲਿਆਂ ਕਾਰਨ 21 ਨਾਗਰਿਕਾਂ ਦੀ ਮੌਤ

ਕਾਬੁਲ(ਭਾਸ਼ਾ)— ਅਫਗਾਨਿਸਤਾਨ ਦੇ ਦੱਖਣੀ ਹੇਲਮੰਦ ਸੂਬੇ 'ਚ ਹਵਾਈ ਹਮਲਿਆਂ 'ਚ ਔਰਤਾਂ ਅਤੇ ਬੱਚਿਆਂ ਸਮੇਤ 21 ਨਾਗਰਿਕਾਂ ਦੀ ਮੌਤ ਹੋ ਗਈ। ਹੇਲਮੰਦ ਸੂਬੇ ਦੇ ਸੰਸਦ ਮੈਂਬਰ ਮੁਹੰਮਦ ਹਾਸ਼ਿਮ ਅਲਕੋਜਈ ਨੇ ਐਤਵਾਰ ਨੂੰ ਦੱਸਿਆ ਕਿ ਪਹਿਲੇ ਹਮਲੇ 'ਚ 13 ਨਾਗਰਿਕਾਂ ਅਤੇ ਦੂਜੇ ਹਮਲੇ 'ਚ 8 ਨਾਗਰਿਕਾਂ ਦੀ ਮੌਤ ਹੋ ਗਈ। ਦੋਵੇਂ ਹਵਾਈ ਹਮਲਿਆਂ 'ਚ ਸੰਗਿਨ ਸੂਬੇ 'ਚ ਸ਼ੁੱਕਰਵਾਰ ਨੂੰ ਦੇਰ ਰਾਤ ਉਸ ਸਮੇਂ ਕੀਤੇ ਗਏ ਜਦ ਨਾਟੋ ਦੇ ਸਮਰਥਨ ਵਾਲੇ ਅਫਗਾਨਿਸਤਾਨ ਦੇ ਫੌਜੀਆਂ ਅਤੇ ਤਾਲਿਬਾਨੀ ਗਰੁੱਪ ਵਿਚਕਾਰ ਤੇਜ਼ ਝੜਪ ਚੱਲ ਰਹੀ ਸੀ। ਅਲਕੋਜਈ ਨੇ ਦੱਸਿਆ ਕਿ ਹਵਾਈ ਹਮਲਿਆਂ 'ਚ ਘੱਟ ਤੋਂ ਘੱਟ 5 ਹੋਰ ਵਿਅਕਤੀ ਜ਼ਖਮੀ ਹੋ ਗਏ।
ਸੂਬੇ ਦੇ ਗਵਰਨਰ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਅੱਤਵਾਦੀਆਂ ਨੇ ਇਕ ਗੈਰ-ਫੌਜੀ ਇਲਾਕੇ ਤੋਂ ਅਫਗਾਨ ਫੌਜ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਹਵਾਈ ਹਮਲਿਆਂ 'ਚ ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News