ਤਾਲਿਬਾਨ ਦੀ ਬੇਰਹਿਮੀ, 20 ਸਾਲਾ ਮੁੰਡੇ ਨੂੰ ਮਾਰੀ ਗੋਲੀ

Monday, Dec 13, 2021 - 12:11 PM (IST)

ਤਾਲਿਬਾਨ ਦੀ ਬੇਰਹਿਮੀ, 20 ਸਾਲਾ ਮੁੰਡੇ ਨੂੰ ਮਾਰੀ ਗੋਲੀ

ਕਾਬੁਲ (ਏਐਨਆਈ): ਤਾਲਿਬਾਨ ਨੇ ਐਤਵਾਰ ਨੂੰ ਇਕ 20 ਸਾਲਾ ਮੁੰਡੇ ਫੈਜ਼ਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜੋ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੁਲਸ ਜ਼ਿਲ੍ਹਾ ਦੋ ਵਿੱਚ ਕੁੜਮਾਈ ਸਮਾਗਮ ਵਿੱਚ ਸ਼ਾਮਲ ਹੋਣ ਆਇਆ ਸੀ। ਖਾਮਾ ਪ੍ਰੈੱਸ ਦੀ ਰਿਪੋਰਟ ਮੁਤਾਬਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਆਏ ਚਸ਼ਮਦੀਦ ਗਵਾਹਾਂ ਅਤੇ ਉਸਦੇ ਚਾਚਾ ਨੇ ਦੱਸਿਆ ਕਿ ਉਨ੍ਹਾਂ ਨੂੰ ਚੈੱਕ ਪੋਸਟ ਲਈ ਰੁਕਣ ਦਾ ਨਿਰਦੇਸ਼ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ ਪਰ ਕੁੜਮਾਈ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਫੈਜ਼ਲ ਨੂੰ ਗੋਲੀ ਮਾਰ ਦਿੱਤੀ ਗਈ।
 
ਫੈਜ਼ਲ ਦੇ ਚਾਚੇ ਨੇ ਦੱਸਿਆ ਕਿ ਅਸੀਂ ਕੁੜਮਾਈ ਸਮਾਰੋਹ ਤੋਂ ਵਾਪਸ ਆ ਰਹੇ ਸੀ ਅਤੇ ਸਾਨੂੰ ਕੁਵਾ-ਏ-ਮਰਕਜ਼ ਵਿੱਚ ਤਾਲਿਬਾਨ ਦੀ ਇੱਕ ਚੈਕ ਪੋਸਟ 'ਤੇ ਰੁੱਕਣ ਦਾ ਨਿਰਦੇਸ਼ ਦਿੱਤਾ ਗਿਆ। ਅਸੀਂ ਰੁੱਕ ਗਏ ਅਤੇ ਤਾਲਿਬਾਨ ਨੇ ਸਾਡੀ ਤਲਾਸ਼ੀ ਲਈ ਅਤੇ ਫਿਰ ਉਨ੍ਹਾਂ ਨੇ ਸਾਨੂੰ ਜਾਣ ਦਿੱਤਾ, ਜਦੋਂ ਅਸੀਂ ਗਏ ਤਾਂ ਉੱਥੇ ਚਾਰ ਹੋਰ ਸਨ। ਤਾਲਿਬਾਨ ਜਿਨ੍ਹਾਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਫੈਜ਼ਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਗ੍ਰਹਿ ਮੰਤਰਾਲੇ ਦੇ ਬੁਲਾਰੇ ਸਈਦ ਖੋਸਤਾਈ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਅਤੇ ਦੱਖਣੀ ਕੋਰੀਆ ਦੇ ਨੇਤਾਵਾਂ ਨੇ ਕੀਤੀ ਮੁਲਾਕਾਤ, ਰੱਖਿਆ ਸਮਝੌਤੇ 'ਤੇ ਕੀਤੇ ਦਸਤਖ਼ਤ
 
ਖੋਸਤਈ ਨੇ ਕਿਹਾ ਕਿ ਲੋਕਾਂ ਨੂੰ ਇੱਕ ਚੈਕ ਪੋਸਟ 'ਤੇ ਰੁਕਣ ਲਈ ਕਿਹਾ ਗਿਆ ਅਤੇ ਮੁਜਾਹਿਦੀਨ ਨੇ ਫੈਜ਼ਲ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੋ ਜ਼ਖਮੀ ਹੋ ਗਿਆ ਅਤੇ ਫਿਰ ਹਸਪਤਾਲ ਵਿੱਚ ਦਮ ਤੋੜ ਗਿਆ। ਘਟਨਾ ਦੇ ਸਬੰਧ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਖਾਮਾ ਪ੍ਰੈੱਸ ਦੀ ਰਿਪੋਰਟ ਮੁਤਾਬਕ, ਲੋਕ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਤੋਂ ਆਪਣੇ ਲੜਾਕਿਆਂ ਨੂੰ ਸਹੀ ਢੰਗ ਨਾਲ ਸਿਖਲਾਈ ਦੇਣ ਅਤੇ ਉਚਿਤ ਵਰਦੀਆਂ ਦੇਣ ਲਈ ਕਹਿ ਰਹੇ ਹਨ ਤਾਂ ਜੋ ਉਨ੍ਹਾਂ ਦੀ ਪਛਾਣ ਹੋ ਸਕੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। 


author

Vandana

Content Editor

Related News