20 ਚੀਨੀ ਨਾਗਰਿਕ ਸਾਈਬਰ ਅਪਰਾਧ 'ਚ ਸ਼ਾਮਲ ਹੋਣ ਦੇ ਦੋਸ਼ 'ਚ ਗ੍ਰਿਫ਼ਤਾਰ

Wednesday, Oct 09, 2024 - 04:50 PM (IST)

ਕੋਲੰਬੋ (ਭਾਸ਼ਾ)- ਕੋਲੰਬੋ ਨੇੜੇ ਇਕ ਉਪਨਗਰੀ ਇਲਾਕੇ ਵਿਚ ਸਾਈਬਰ ਅਪਰਾਧ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ 20 ਤੋਂ ਵੱਧ ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਸਾਰੇ ਬਿਨਾਂ ਜਾਇਜ਼ ਵੀਜ਼ੇ ਦੇ ਰਹਿ ਰਹੇ ਸਨ। ਚੀਨ ਦੇ ਇਨ੍ਹਾਂ ਸਾਰੇ ਨਾਗਰਿਕਾਂ ਦੀ ਉਮਰ 22 ਤੋਂ 49 ਸਾਲ ਦੇ ਵਿਚਕਾਰ ਹੈ। ਇਨ੍ਹਾਂ ਲੋਕਾਂ ਨੂੰ ਕੋਲੰਬੋ ਦੇ ਦੱਖਣ ਵਿਚ ਪਨਾਦੁਰਾ ਉਪਨਗਰ ਦੇ ਗੋਰਕਾਨਾ ਇਲਾਕੇ ਵਿਚ ਸਥਿਤ ਇਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- 14 ਅਮਰੀਕੀ ਰਾਜਾਂ ਵੱਲੋਂ TikTok ਤੇ ਮੁਕੱਦਮਾ, ਬੱਚਿਆਂ 'ਚ ਮਾਨਸਿਕ ਸਿਹਤ ਸੰਬੰਧੀ  ਜਤਾਈ ਚਿੰਤਾ

ਸਥਾਨਕ ਮੀਡੀਆ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਹੋਟਲ 'ਤੇ ਛਾਪਾ ਮਾਰਿਆ ਅਤੇ ਪੰਜ ਲੈਪਟਾਪ, ਦੋ ਆਈਫੋਨ, 437 ਮੋਬਾਈਲ ਫ਼ੋਨ, 17 ਰਾਊਟਰ ਅਤੇ ਹੋਰ ਸਮਾਨ ਜ਼ਬਤ ਕੀਤਾ। ਪੁਲਸ ਅਨੁਸਾਰ ਇਹ ਸਾਰੀ ਸਮੱਗਰੀ ਸੰਭਾਵੀ ਵਿੱਤੀ ਧੋਖਾਧੜੀ ਨਾਲ ਸਬੰਧਤ ਹੋਣ ਦਾ ਸ਼ੱਕ ਹੈ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਇਹ ਪਤਾ ਲਗਾਉਣ ਲਈ ਜਾਰੀ ਰਹੇਗੀ ਕਿ ਕੀ ਚੀਨੀ ਸਮੂਹ ਸ਼੍ਰੀਲੰਕਾ ਵਿੱਚ ਸਾਈਬਰ ਔਨਲਾਈਨ ਘੁਟਾਲੇ ਕਰਨ ਵਾਲੇ ਇੱਕ ਹੋਰ ਚੀਨੀ ਸਮੂਹ ਨਾਲ ਜੁੜਿਆ ਹੋਇਆ ਹੈ, ਜਿਸ ਦੇ ਮੈਂਬਰਾਂ ਨੂੰ ਹਨਵੇਲਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਅਨੁਸਾਰ ਉਸ ਮਾਮਲੇ ਵਿੱਚ ਐਤਵਾਰ ਨੂੰ 30 ਚੀਨੀ ਨਾਗਰਿਕਾਂ ਅਤੇ ਛੇ ਹੋਰਾਂ ਨੂੰ ਹਨਵੇਲਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News