20 ਬਿੱਲੀਆਂ ਨੇ ਮਿਲ ਕੇ ਖਾ ਲਿਆ ਮਾਲਕਣ ਦਾ ਅੱਧਾ ਸਰੀਰ, 2 ਹਫ਼ਤੇ ਇਸੇ ਤਰ੍ਹਾਂ ਭਰਦੀਆਂ ਰਹੀਆਂ ਪੇਟ

Tuesday, Jun 21, 2022 - 12:47 AM (IST)

20 ਬਿੱਲੀਆਂ ਨੇ ਮਿਲ ਕੇ ਖਾ ਲਿਆ ਮਾਲਕਣ ਦਾ ਅੱਧਾ ਸਰੀਰ, 2 ਹਫ਼ਤੇ ਇਸੇ ਤਰ੍ਹਾਂ ਭਰਦੀਆਂ ਰਹੀਆਂ ਪੇਟ

ਇੰਟਰਨੈਸ਼ਨਲ ਡੈਸਕ : ਰੂਸ ਦੇ ਬਾਟੇਸਕ (Bataysk) ਸ਼ਹਿਰ 'ਚ ਇਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ, ਜਦੋਂ ਇਹ ਪਤਾ ਲੱਗਾ ਕਿ ਇਕ ਔਰਤ ਨੂੰ ਉਸ ਦੀਆਂ 20 ਬਿੱਲੀਆਂ ਨੇ ਮਿਲ ਕੇ ਖਾ ਲਿਆ। ਕਰੀਬ 2 ਹਫਤੇ ਬਾਅਦ ਗੁਆਂਢੀਆਂ ਨੇ ਬਦਬੂ ਆਉਣ 'ਤੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਘਟਨਾ ਦਾ ਪਤਾ ਲੱਗਾ। ਦਰਅਸਲ ਔਰਤ ਦੀ ਮੌਤ ਤੋਂ ਬਾਅਦ ਘਰ 'ਚ ਬਿੱਲੀਆਂ ਭੁੱਖੀਆਂ ਸਨ। ਇਸ ਲਈ ਉਨ੍ਹਾਂ ਨੂੰ ਜੋ ਮਿਲਿਆ, ਉਸੇ ਨਾਲ ਉਹ ਪੇਟ ਭਰਨ ਲੱਗੀਆਂ। ਔਰਤ ਬਿੱਲੀਆਂ ਪਾਲਦੀ (Cat Breeder) ਸੀ।

ਖ਼ਬਰ ਇਹ ਵੀ : ਫੜੇ ਗਏ ਸਿੱਧੂ ਮੂਸੇਵਾਲਾ ਦੇ ਕਾਤਲ, ਉਥੇ ਛੁੱਟੀਆਂ ਦੌਰਾਨ ਕੱਲ੍ਹ ਖੁੱਲ੍ਹਣਗੇ ਸਕੂਲ, ਪੜ੍ਹੋ TOP 10

ਗੁਆਂਢੀਆਂ ਦੀ ਸੂਚਨਾ 'ਤੇ ਪੁਲਸ ਜਦੋਂ ਔਰਤ ਦੇ ਘਰ 'ਚ ਦਾਖਲ ਹੋਈ ਤਾਂ ਅੰਦਰਲੇ ਹਾਲਾਤ ਦੇਖ ਕੇ ਦੰਗ ਰਹਿ ਗਈ, ਲਾਸ਼ ਜਾਨਵਰਾਂ ਦੇ ਨਾਲ ਘਿਰੀ ਜ਼ਮੀਨ 'ਤੇ ਪਈ ਸੀ। 20 ਦੇ ਕਰੀਬ ਬਿੱਲੀਆਂ ਉਸ ਦੇ ਸਰੀਰ 'ਤੇ ਬੈਠੀਆਂ ਹੋਈਆਂ ਸਨ। ਆਲੇ-ਦੁਆਲੇ ਖੂਨ ਦੇ ਨਿਸ਼ਾਨ ਸਨ ਤੇ ਬਿੱਲੀਆਂ ਦੇ ਮੂੰਹ ਵੀ ਲਾਲ ਸਨ। ਉੱਥੇ ਕੀ ਹੋ ਰਿਹਾ ਸੀ ਇਹ ਸਮਝਣਾ ਔਖਾ ਨਹੀਂ ਸੀ। ਬਿੱਲੀਆਂ ਨੇ ਆਪਣੀ ਮਾਲਕਣ ਦਾ ਕਰੀਬ ਅੱਧਾ ਸਰੀਰ ਖਾ ਕੇ ਖਤਮ ਕਰ ਦਿੱਤਾ ਸੀ ਅਤੇ ਬਾਕੀ ਦੇ ਖਾਤਮੇ ਦੀ ਤਿਆਰੀ ਵਿੱਚ ਸਨ।

ਇਹ ਵੀ ਪੜ੍ਹੋ : ਅਸਲੇ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ, 2 ਪਿਸਟਲ ਤੇ ਇਕ ਚਾਕੂ ਬਰਾਮਦ

ਦੱਸ ਦੇਈਏ ਕਿ ਜਿਨ੍ਹਾਂ ਬਿੱਲੀਆਂ ਨੇ ਇਹ ਸਕੈਂਡਲ ਕੀਤਾ, ਉਨ੍ਹਾਂ ਨੂੰ ਅਮਰੀਕਾ ਦੀ ਸਭ ਤੋਂ ਕੋਮਲ ਨਸਲ ਦੀਆਂ ਬਿੱਲੀਆਂ ਮੰਨਿਆ ਜਾਂਦਾ ਹੈ, ਜਿਸ ਦਾ ਨਾਂ ਮੇਨ ਕੂਨ ਕੈਟਸ (Maine Coons Cats) ਹੈ। ਇਹ ਕੱਦ ਵਿੱਚ ਕਾਫ਼ੀ ਵਿਸ਼ਾਲ ਅਤੇ ਰਿਸ਼ਟ-ਪੁਸ਼ਟ ਹਨ ਅਤੇ ਸੁਭਾਅ ਤੋਂ ਬਹੁਤ ਸ਼ਾਂਤ ਮੰਨੀਆਂ ਜਾਂਦੀਆਂ ਹੈਨ ਪਰ ਜਿਸ ਤਰ੍ਹਾਂ ਉਨ੍ਹਾਂ ਨੇ ਮਾਲਕਣ ਦੇ ਸਰੀਰ ਨੂੰ ਨੋਚ ਦਿੱਤਾ, ਉਹ ਹੈਰਾਨ ਕਰਨ ਵਾਲਾ ਸੀ।

ਇਹ ਵੀ ਪੜ੍ਹੋ : ਹਾਈ ਕੋਰਟਾਂ ਦੇ ਮੁੱਖ ਜੱਜਾਂ ਦੀ ਹੋਈ ਨਿਯੁਕਤੀ, ਹੁਣ ਜੱਜਾਂ ਦੇ ਖਾਲੀ ਅਹੁਦੇ ਵੀ ਭਰੇ ਜਾਣ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News