ਉੱਤਰੀ ਕੋਰੀਆ ''ਚ ਬੇਰਹਿਮੀ ਦੀਆਂ ਹੱਦਾਂ ਪਾਰ, 2 ਸਾਲ ਦੇ ਬੱਚੇ ਨੂੰ ਉਮਰ ਕੈਦ, ਜਾਣੋ ਕੀ ਹੈ ਪੂਰਾ ਮਾਮਲਾ

05/28/2023 1:34:51 AM

ਇੰਟਰਨੈਸ਼ਨਲ ਡੈਸਕ : ਉੱਤਰੀ ਕੋਰੀਆ ਦੇ ਤਾਨਾਸ਼ਾਹ ਸ਼ਾਸਕ ਕਿਮ ਜੋਂਗ ਦੀ ਅਗਵਾਈ ਵਾਲੀ ਸਰਕਾਰ ਨੇ ਇਕ ਵਾਰ ਫਿਰ ਬੇਰਹਿਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉੱਤਰੀ ਕੋਰੀਆਈ ਪ੍ਰਸ਼ਾਸਨ ਆਪਣੇ ਵਹਿਸ਼ੀ ਰਵੱਈਏ ਲਈ ਗਲੋਬਲ ਮੀਡੀਆ ਵਿੱਚ ਸੁਰਖੀਆਂ 'ਚ ਬਣਿਆ ਹੋਇਆ ਹੈ। ਤਾਨਾਸ਼ਾਹੀ ਦੀ ਆਲਮ ਇਹ ਹੈ ਕਿ ਉੱਤਰੀ ਕੋਰੀਆ 'ਚ ਹਰ ਵਿਸ਼ੇ ਨੂੰ ਕੰਟਰੋਲ ਕਰਨ ਦਾ ਤਰੀਕਾ ਪੂਰੀ ਦੁਨੀਆ ਨਾਲੋਂ ਵੱਖਰਾ ਹੀ ਹੁੰਦਾ ਹੈ। ਜਦੋਂ ਗੱਲ ਸ਼ਰਧਾ ਜਾਂ ਵਿਸ਼ਵਾਸ ਦੀ ਆਉਂਦੀ ਹੈ ਤਾਂ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉੱਤਰੀ ਕੋਰੀਆ ਵਿੱਚ ਸ਼ਰਧਾ ਰੱਖਣ ਵਾਲੇ ਲੋਕਾਂ ਦੀ ਨਿੰਦਾ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਇਟਲੀ 'ਚ ਬੱਚਿਆਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਵਿੱਚ ਚੋਖਾ ਵਾਧਾ, ਅੱਧ ਤੋਂ ਵੱਧ ਵਿਦੇਸ਼ੀ ਬੱਚੇ ਲਾਪਤਾ

ਹਾਲ ਹੀ 'ਚ ਅਮਰੀਕੀ ਵਿਦੇਸ਼ ਵਿਭਾਗ ਦੀ ਇਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਉੱਤਰੀ ਕੋਰੀਆ 'ਚ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ। ਰਿਪੋਰਟ ਮੁਤਾਬਕ ਉੱਤਰੀ ਕੋਰੀਆ ਨੇ 70,000 ਈਸਾਈਆਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਵਿਦੇਸ਼ ਵਿਭਾਗ ਦੀ 2022 ਦੀ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੀ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜਿਨ੍ਹਾਂ ਹਜ਼ਾਰਾਂ ਲੋਕਾਂ ਨੂੰ ਜੇਲ੍ਹ ਭੇਜਿਆ ਗਿਆ ਹੈ, ਉਨ੍ਹਾਂ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਹਨ। ਇਨ੍ਹਾਂ ਵਿੱਚ ਇਕ ਬੱਚਾ ਵੀ ਸ਼ਾਮਲ ਹੈ, ਜੋ 2 ਸਾਲ ਦਾ ਸੀ, ਜਦੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਇਸ ਲਈ ਸੁਣਾਈ ਗਈ ਕਿਉਂਕਿ ਬੱਚੇ ਦੇ ਮਾਪਿਆਂ ਕੋਲੋਂ ਬਾਈਬਲ ਮਿਲੀ ਸੀ।

ਇਹ ਵੀ ਪੜ੍ਹੋ : PM ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਰਾਹੁਲ ਗਾਂਧੀ ਕਰਨਗੇ ਨਿਊਯਾਰਕ 'ਚ ਰੈਲੀ ਨੂੰ ਸੰਬੋਧਨ

ਉੱਤਰੀ ਕੋਰੀਆ ਅਧਿਕਾਰਤ ਤੌਰ 'ਤੇ ਕਹਿੰਦਾ ਹੈ ਕਿ ਇਹ ਇਕ ਨਾਸਤਿਕ ਰਾਜ ਹੈ। ਇਸ ਦਾ ਸੰਵਿਧਾਨ ਧਰਮ ਦੀ ਸੁਤੰਤਰ ਅਭਿਆਸ ਦੀ ਗਾਰੰਟੀ ਦਿੰਦਾ ਹੈ, ਬਸ਼ਰਤੇ ਕਿ ਧਾਰਮਿਕ ਅਭਿਆਸ ਵਿਦੇਸ਼ੀ ਤਾਕਤਾਂ ਨੂੰ ਪੇਸ਼ ਨਾ ਕਰੇ, ਰਾਜ ਨੂੰ ਨੁਕਸਾਨ ਨਾ ਪਹੁੰਚਾਏ ਜਾਂ ਮੌਜੂਦਾ ਸਮਾਜਿਕ ਵਿਵਸਥਾ ਨੂੰ ਨੁਕਸਾਨ ਨਾ ਪਹੁੰਚਾਏ। ਰਿਪੋਰਟ ਅਨੁਸਾਰ 2009 ਵਿੱਚ 1-2 ਸਾਲ ਦੇ ਬੱਚੇ ਸਮੇਤ ਪੂਰੇ ਪਰਿਵਾਰ ਨੂੰ ਸਿਆਸੀ ਜੇਲ੍ਹ ਕੈਂਪ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਕੈਂਪਾਂ 'ਚ ਕੈਦ ਈਸਾਈਆਂ ਨੇ ਭਿਆਨਕ ਸਥਿਤੀਆਂ ਅਤੇ ਕਈ ਤਰ੍ਹਾਂ ਦੇ ਸਰੀਰਕ ਸ਼ੋਸ਼ਣ ਦਾ ਵਰਣਨ ਕੀਤਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਾਜ ਸੁਰੱਖਿਆ ਮੰਤਰਾਲਾ ਸ਼ੈਮੈਨਿਕ ਪੈਰੋਕਾਰਾਂ ਅਤੇ ਈਸਾਈਆਂ ਦੋਵਾਂ ਦੇ ਖ਼ਿਲਾਫ਼ 90% ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News