ਸਵੀਡਨ ਦੇ ਇਕ ਸ਼ਾਪਿੰਗ ਮਾਲ ''ਚ ਵਾਪਰੀ ਛੂਰੇਬਾਜ਼ੀ ਦੀ ਘਟਨਾ, 2 ਜ਼ਖ਼ਮੀ

Tuesday, Jun 21, 2022 - 03:52 PM (IST)

ਸਵੀਡਨ ਦੇ ਇਕ ਸ਼ਾਪਿੰਗ ਮਾਲ ''ਚ ਵਾਪਰੀ ਛੂਰੇਬਾਜ਼ੀ ਦੀ ਘਟਨਾ, 2 ਜ਼ਖ਼ਮੀ

ਸਟਾਕਹੋਮ (ਏਜੰਸੀ)- ਸਵੀਡਨ ਦੀ ਰਾਜਧਾਨੀ ਦੇ ਪੱਛਮੀ ਹਿੱਸੇ ਵਿੱਚ ਇੱਕ ਸ਼ਾਪਿੰਗ ਮਾਲ ਵਿੱਚ ਚਾਕੂ ਨਾਲ ਕੀਤੇ ਹਮਲੇ ਵਿੱਚ ਘੱਟੋ-ਘੱਟ 2 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਸ ਨੇ ਕਿਹਾ ਕਿ ਹਮਲੇ ਵਿੱਚ ਇੱਕ ਤਿੱਖੀ ਵਸਤੂ ਦੀ ਵਰਤੋਂ ਕੀਤੀ ਗਈ ਹੈ ਅਤੇ ਕਤਲ ਦੀ ਕੋਸ਼ਿਸ਼ ਵਜੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਪ੍ਰਸ਼ਾਸਨ ਨੇ ਜ਼ਖ਼ਮੀਆਂ ਦੀ ਉਮਰ 40-50 ਸਾਲ ਦੇ ਵਿਚਕਾਰ ਦੱਸੀ ਹੈ। ਪੁਲਸ ਦੇ ਬੁਲਾਰੇ ਮੈਗਨਸ ਜੈਨਸਨ ਕਲੇਰਿਨ ਨੇ ਸਵੀਡਿਸ਼ ਅਖ਼ਬਾਰ ਅਫਟਨਬਲਾਡੇਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਹਮਲੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਇਸ ਵਿਚ ਸਿਰਫ਼ ਇਕ ਹੀ ਹਮਲਾਵਰ ਸ਼ਾਮਲ ਸੀ।


author

cherry

Content Editor

Related News