ਨਸ਼ੇ ''ਚ ਟੱਲੀ ਔਰਤਾਂ ਨਾਲ ਬਲਾਤਕਾਰ ਕਰਨ ਵਾਲੇ 2 ਸਿੰਗਰਾਂ ਨੂੰ ਮਿਲੀ ਸਖਤ ਸਜ਼ਾ

12/01/2019 10:28:28 PM

ਸਿਓਲ - ਦੱਖਣੀ ਕੋਰੀਆ ਦੀ ਸੰਗੀਤ ਸ਼ੈਲੀ ਦੇ ਪਾਪ ਦੇ 2 ਵੱਡੇ ਪਾਪ ਸਟਾਰਸ ਨੂੰ ਕੋਰਟ ਨੇ ਬਲਾਤਕਾਰ ਕੇਸ 'ਚ ਦੋਸ਼ੀ ਪਾਇਆ ਹੈ। ਦੱਖਣੀ ਕੋਰੀਆਈ ਕੋਰਟ ਨੇ ਬਲਾਤਕਾਰ ਕੇਸ 'ਚ ਸਿੰਗਰ ਜੁੰਗ ਜੂਨ ਯੰਗ ਅਤੇ ਬੈਂਡ ਦੇ ਮੈਂਬਰ ਚੋਈ ਜੋਂਗ ਹੂਨ ਨੂੰ 6 ਅਤੇ 5 ਜੇਲ ਦੀ ਸਜ਼ਾ ਸੁਣਾਈ ਹੈ। ਦੋਹਾਂ ਨੂੰ ਸ਼ਰਾਬ ਦੇ ਨਸ਼ੇ 'ਚ ਟੱਲੀ ਔਰਤਾਂ ਨਾਲ ਬਲਾਤਕਾਰ ਦਾ ਦੋਸ਼ੀ ਪਾਇਆ ਗਿਆ ਹੈ।

ਸਿੰਗਰ ਜੁੰਗ ਜੁਨ ਯੰਗ ਐਂਡ ਬੈਂਡ ਦੇ ਮੈਂਬਰ ਚੋਈ ਜੋਂਗ ਹੂਨ ਨੂੰ ਇਸ ਦਾ ਵੀ ਦੋਸ਼ੀ ਪਾਇਆ ਗਿਆ ਕਿ ਦੋਹਾਂ ਨੇ ਹੀ ਔਰਤਾਂ ਨਾਲ ਬਲਾਤਕਾਰ ਕਰਨ ਦੇ ਨਾਲ ਇਸ ਦੇ ਵੀਡੀਓ ਵੀ ਬਣਾਏ। ਇਨ੍ਹਾਂ ਵੀਡੀਓਜ਼ ਨੂੰ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਸ਼ੋਸ਼ਲ ਮੀਡੀਆ 'ਤੇ ਕੁਝ ਗਰੁੱਪ 'ਚ ਸ਼ੇਅਰ ਵੀ ਕੀਤਾ ਗਿਆ। ਕੋਰਟ ਨੇ ਦੋਹਾਂ ਨੂੰ ਸਜ਼ਾ ਦੇਣ ਦੌਰਾਨ 80 ਘੰਟੇਦੇ ਸੈਕਸੂਅਲ ਵਾਇਲੈਂਸ ਟ੍ਰੀਟਮੈਂਟ ਦਾ ਵੀ ਆਦੇਸ਼ ਸੁਣਾਇਆ ਹੈ। ਇਸ ਦੇ ਨਾਲ ਹੀ ਕੋਰਟ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਹੁਣ ਦੋਵੇਂ ਕਦੇ ਵੀ ਬੱਚਿਆਂ ਨਾਲ ਕੰਮ ਨਹੀਂ ਕਰਨਗੇ। ਦੋਹਾਂ ਨੂੰ ਸਜ਼ਾ ਸੁਣਾਉਂਦੇ ਹੋਏ ਜੱਜ ਕੈਂਗ ਸ਼ਿਓਂਗ ਸੂ ਨੇ ਆਖਿਆ ਕਿ 30 ਸਾਲ ਦੇ ਜੁੰਗ ਨੇ ਉਨ੍ਹਾਂ ਔਰਤਾਂ ਨਾਲ ਬਲਾਤਕਾਰ ਕੀਤੇ ਜੋ ਸ਼ਰਾਬ ਦੇ ਨਸ਼ੇ 'ਚ ਟੱਲੀ ਸਨ। ਉਨ੍ਹਾਂ ਨੂੰ ਕੋਈ ਹੋਸ਼ ਨਹੀਂ ਸੀ। ਜੁੰਗ ਨੇ ਉਨ੍ਹਾਂ ਦੀ ਬਿਨਾਂ ਕੱਪੜਿਆਂ ਦੀ ਵੀਡੀਓ ਵੀ ਬਣਾਈ। ਫਿਰ ਉਨ੍ਹਾਂ ਦਾ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਸ ਨੂੰ ਗਰੁੱਪ 'ਚ ਸ਼ੇਅਰ ਕਰ ਦਿੱਤਾ ਗਿਆ।

ਜੱਜ ਨੇ ਅੱਗੇ ਆਖਿਆ ਕਿ ਅਸੀਂ ਉਨ੍ਹਾਂ ਪੀੜਤਾਂ ਦੇ ਦਰਦ ਦੇ ਬਾਰੇ 'ਚ ਸੋਚ ਤੱਕ ਨਹੀਂ ਸਕਦੇ। ਜੱਜ ਨੇ ਇਹ ਵੀ ਆਖਿਆ ਕਿ ਅਜਿਹਾ ਜਾਪ ਰਿਹਾ ਹੈ ਕਿ ਜੁੰਗ ਨੇ ਇਨ੍ਹਾਂ ਔਰਤਾਂ ਨੂੰ ਸਿਰਫ ਆਪਣੀ ਹਵਸ ਲਈ ਇਸਤੇਮਾਲ ਕੀਤਾ। ਕੁਝ ਦਿਨ ਪਹਿਲਾਂ ਬਲਾਤਕਾਰ ਦੇ ਦੋਸ਼ੀ ਸਿੰਗਰ ਜੁੰਗ ਨੇ ਆਖਿਆ ਸੀ ਕਿ ਮੈਨੂੰ ਆਪਣੀ ਬੇਵਕੂਫੀ 'ਤੇ ਪੂਰਾ ਪਛਤਾਵਾ ਹੈ। ਮਾਰਚ 'ਚ ਜੁੰਗ ਨੇ ਇਸ ਗੱਲ ਨੂੰ ਕਬੂਲ ਕੀਤਾ ਸੀ ਕਿ ਉਨ੍ਹਾਂ ਖੁਫੀਆ ਤਰੀਕੇ ਨਾਲ ਔਰਤਾਂ ਦੀਆਂ ਵੀਡੀਓ ਬਣਾਈਆਂ ਸਨ ਅਤੇ ਉਨ੍ਹਾਂ ਨੂੰ ਗਰੁੱਪ 'ਚ ਸ਼ੇਅਰ ਕੀਤਾ ਸੀ। ਉਥੇ ਕੋਰਟ ਦੇ ਦੱਖਣੀ ਕੋਰੀਆਈ ਰਾਕ ਬੈਂਡ ਐੱਫ. ਟੀ. ਆਈਲੈਂਡ ਦੇ ਮੈਂਬਰ ਅਤੇ ਬਲਾਤਕਾਰ ਮਾਮਲੇ 'ਚ ਦੋਸ਼ੀ ਚੋਈ ਜੋਂਗ ਹੂਨ ਦੇ ਬਾਰੇ 'ਚ ਟਿੱਪਣੀ  ਵੀ ਕੀਤੀ। ਕੋਰਟ ਨੇ ਆਖਿਆ ਕਿ 30 ਸਾਲ ਦੇ ਦੋਸ਼ੀ ਚੋਈ ਨੂੰ ਨਸ਼ੇ 'ਚ ਟੱਲੀ ਕਈ ਔਰਤਾਂ ਨਾਲ ਬਲਾਤਕਾਰ ਤੋਂ ਬਾਅਦ ਵੀ ਪਛਤਾਵਾ ਜ਼ਾਹਿਰ ਨਹੀਂ ਕੀਤਾ।


Khushdeep Jassi

Content Editor

Related News