ਫਰਿਜ਼ਨੋ 'ਚ 2 ਪੰਜਾਬੀਆਂ ਨੇ ਗੱਡੇ ਝੰਡੇ, ਸਕੂਲ ਬੋਰਡ ਦੀਆਂ ਚੋਣਾਂ 'ਚ ਜਿੱਤ ਕੀਤੀ ਦਰਜ

Thursday, Nov 07, 2024 - 09:31 AM (IST)

ਫਰਿਜ਼ਨੋ 'ਚ 2 ਪੰਜਾਬੀਆਂ ਨੇ ਗੱਡੇ ਝੰਡੇ, ਸਕੂਲ ਬੋਰਡ ਦੀਆਂ ਚੋਣਾਂ 'ਚ ਜਿੱਤ ਕੀਤੀ ਦਰਜ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਫਰਿਜ਼ਨੋ ਏਰੀਏ ਦੇ 2 ਪੰਜਾਬੀ ਨੌਜਵਾਨਾਂ ਨੇ ਸਕੂਲ ਬੋਰਡ ਦੀਆਂ ਚੋਣਾਂ ਜਿੱਤ ਕੇ ਇਤਿਹਾਸ ਸਿਰਜਿਆ ਹੈ। ਜਸਪ੍ਰੀਤ ਸਿੰਘ ਸਿੱਧੂ ਨੇ ਫਰਿਜ਼ਨੋ ਦੇ ਸੈਂਟਰਲ ਸਕੂਲ ਬੋਰਡ ਏਰੀਆ 5 ਦੀ ਟਰੱਸਟੀ ਦੀ ਚੋਣ ਵੱਡੇ ਫਰਕ ਨਾਲ ਜਿੱਤ ਕੇ ਭਾਈਚਾਰੇ ਨੂੰ ਮਾਣ ਬਖ਼ਸ਼ਿਆ। ਜਸਪ੍ਰੀਤ ਸਿੱਧੂ, ਪੰਜਾਬ ਦੇ ਜ਼ਿਲ੍ਹਾ ਮੋਗਾ ਵਿੱਚ ਪੈਂਦੇ ਪਿੰਡ ਬੱਧਨੀ ਨਾਲ ਸਬੰਧ ਰੱਖਦੇ ਹਨ। 

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਲੱਗ ਸਕਦੈ ਪੂਰਨ ਲਾਕਡਾਊਨ, ਜਾਣੋ ਵਜ੍ਹਾ

ਇਸੇ ਤਰ੍ਹਾਂ ਨਰਿੰਦਰ ਸਿੰਘ ਸਹੋਤਾ ਨੇ ਦੂਜੀ ਵਾਰ ਸਿਲਮਾਂ ਸਕੂਲ ਬੋਰਡ ਏਰੀਆ 2 ਤੋਂ ਸਕੂਲ ਟਰੱਸਟੀ ਦੀ ਚੋਣ ਜਿੱਤੀ ਹੈ। ਉਹ ਪੰਜਾਬ ਤੋਂ ਬੜਾ ਪਿੰਡ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਹਨ। ਦੋਵਾਂ ਪੰਜਾਬੀ ਮੁੰਡਿਆਂ ਦੀ ਜਿੱਤ ਕਾਰਨ ਫਰਿਜ਼ਨੋ ਏਰੀਏ ਦੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।

ਇਹ ਵੀ ਪੜ੍ਹੋ: ਕੈਨੇਡਾ ਦੇ ਸਾਬਕਾ ਪੁਲਸ ਅਧਿਕਾਰੀ ਨੇ ਖੋਲ੍ਹੀ PM ਟਰੂਡੋ ਦੀ ਪੋਲ, ਕਰ ਦਿੱਤਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News