ਬ੍ਰਿਟਿਸ਼ ਕੋਲੰਬੀਆ 'ਚ 2 ਪੰਜਾਬੀ ਅਧਿਆਪਕਾਵਾਂ ਨੇ ਵਧਾਇਆ ਮਾਣ, ਪ੍ਰੀਮੀਅਰਜ਼ ਐਵਾਰਡ ਨਾਲ ਸਨਮਾਨਿਤ

Saturday, Oct 22, 2022 - 03:10 AM (IST)

ਬ੍ਰਿਟਿਸ਼ ਕੋਲੰਬੀਆ 'ਚ 2 ਪੰਜਾਬੀ ਅਧਿਆਪਕਾਵਾਂ ਨੇ ਵਧਾਇਆ ਮਾਣ, ਪ੍ਰੀਮੀਅਰਜ਼ ਐਵਾਰਡ ਨਾਲ ਸਨਮਾਨਿਤ

ਬ੍ਰਿਟਿਸ਼ ਕੋਲੰਬੀਆ (ਰਾਜ ਗੋਗਨਾ) : ਕੈਨੇਡਾ 'ਚ ਇਕ ਵਾਰ ਫਿਰ ਪੰਜਾਬ ਦੀਆਂ ਧੀਆਂ ਨੇ ਭਾਈਚਾਰੇ ਦਾ ਮਾਣ ਵਧਾਇਆ ਹੈ। ਦਰਅਸਲ ਬ੍ਰਿਟਿਸ਼ ਕੋਲੰਬੀਆ 'ਚ 2 ਮਹਿਲਾ ਅਧਿਆਪਕਾਂ ਨੂੰ ਪ੍ਰੀਮੀਅਰਜ਼ ਐਵਾਰਡ ਫਾਰ ਐਕਸੀਲੈਂਸ ਇਨ ਐਜੂਕੇਸ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਬੇ ਦੇ ਸ਼ਹਿਰ ਐਬਟਸਫੋਰਡ ਨਿਵਾਸੀ ਨਿਰਲੇਪ ਕੌਰ ਸਿੱਧੂ ਤੇ ਓਕਲਾਗਨ ਨਿਵਾਸੀ ਰੁਪਿੰਦਰ ਕੌਰ ਔਜਲਾ ਨੂੰ ਸਿੱਖਿਆ ਦੇ ਖੇਤਰ ‘ਚ ਸਰਬਉੱਚ ਸੂਬਾ ਪੱਧਰੀ ਸਨਮਾਨ ਮਿਲਿਆ ਹੈ।

ਇਹ ਵੀ ਪੜ੍ਹੋ : ਪੈਟਰੋਲ ਪੰਪ ’ਤੇ ਮੁਲਾਜ਼ਮ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਲੁੱਟੇ 10 ਹਜ਼ਾਰ, ਪੁਲਸ ਨੇ ਦਬੋਚੇ

ਦੱਸ ਦੇਈਏ ਕਿ ਇਸ ਸਰਬਉੱਚ ਸਨਮਾਨ ਦੀਆਂ ਵੱਖ-ਵੱਖ 10 ਸ਼੍ਰੇਣੀਆਂ ਲਈ ਸੂਬੇ ਭਰ ‘ਚੋਂ 113 ਬਿਨੈਕਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ, ਜਿਨ੍ਹਾਂ ‘ਚੋਂ 34 ਫਾਈਨਲਿਸਟ ਚੁਣੇ ਗਏ ਸਨ ਅਤੇ 10 ਅਧਿਆਪਕ ਜੇਤੂ ਰਹੇ। ਐਲੀਸਨ ਐਲੀਮੈਂਟਰੀ ਸਕੂਲ ਸੈਂਟਰਲ ਓਕਲਾਗਨ ਦੀ ਅਧਿਆਪਕਾ ਰੁਪਿੰਦਰ ਕੌਰ ਔਜਲਾ ਨੂੰ ਆਊਟਸਟੈਂਡਿੰਗ ਨਿਊ ਟੀਚਰ ਅਤੇ ਯੁਜਨ ਰੀਮਰ ਸਕੂਲ ਐਬਟਸਫੋਰਡ ਦੀ ਅਧਿਆਪਕਾ ਨਿਰਲੇਪ ਕੌਰ ਸਿੱਧੂ ਨੂੰ ਸੋਸ਼ਲ ਇਕੁਐਲਟੀ ਐਂਡ ਡਾਇਵਰਸਿਟੀ ਸ਼੍ਰੇਣੀ ‘ਚ ਇਹ ਸਨਮਾਨ ਮਿਲਿਆ ਹੈ। ਇਨ੍ਹਾਂ ਤੋਂ ਇਲਾਵਾ ਪੰਜਾਬੀ ਮੂਲ ਦੀ ਅਧਿਆਪਕਾ ਬਲਰੂਪ ਕੌਰ ਧਨੋਆ ਤੇ ਅਲੀਸ਼ਾ ਪਰਾਸ਼ਰ ਵੀ ਫਾਈਨਲਿਸਟ ਚੁਣੀਆਂ ਗਈਆਂ ਸਨ।

ਇਹ ਵੀ ਪੜ੍ਹੋ : ਰੇਤ ਦੀ ਨਾਜਾਇਜ਼ ਵਸੂਲੀ ਕਰਨ 'ਤੇ 'ਆਪ' ਕੌਂਸਲਰ 'ਤੇ ਮਾਮਲਾ ਦਰਜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News